ਪੈਰਿਸ – ਕੱਲ ਪੈਰਿਸ ਦੇ ਬਿਲਕੁਲ ਵਿਚਕਾਰ ਮੈਟਰੋ ਦੇ ਅੰਡਰਗਰਾਉਡ ਸ਼ਟੇਸ਼ਨ ਅਬਰ ਕੋਲ ਰੇਲ ਪਟੜੀ ਦੀ ਇੱਕ ਲਾਈਨ ਦੇ ਟੁੱਟ ਜਾਣ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਕੋਈ ਦੋ ਘੰਟੇ ਦੇ ਕਰੀਬ 4000 ਯਾਤਰੀ ਤਿੰਨ ਟਰੇਨਾਂ ਵਿੱਚ ਅੰਦਰ ਹੀ ਡੱਕੇ ਰਹੇ।ਬਾਅਦ ਵਿੱਚ ਉਹਨਾਂ ਨੂੰ ਹਨੇਰੀ ਸਰੁੰਗ ਵਿੱਚ ਉਤਾਰ ਕੇ ਪੈਦਲ ਹੀ ਬਾਹਰ ਕੱਢਿਆ ਗਿਆ।ਰੇਲਵੇ ਮਾਹਿਰਾਂ ਦੇ ਦੱਸਣ ਮੁਤਾਬਕ ਇਹੋ ਜਿਹੀ ਘਟਨਾ ਬਹੁਤ ਘੱਟ ਹੀ ਵਾਪਰਦੀ ਹੈ।ਪਰ ਫਿਰ ਵੀ ਅਸੀ ਇਸ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਾਂ।