ਲੁਧਿਆਣਾ-ਸ਼ਹਿਰ ਦੀਆਂ ਪਾਸ਼ ਕਲੋਨੀਆ ਸੜਕਾਂ ਦੀ ਮਾੜੀ ਹਾਲਤ ਦੇ ਕਾਰਨ ਸਥਾਨਕ ਲੋਕ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਦੇ ਕਾਰਨ ਅੱਜ ਸਥਾਨਕ ਫਲਾਵਰ ਇਨਕਿਲੇਵ ਵਿਚ ਅਹਿਮ ਮੀਟਿੰਗ ਹਰਵਿੰਦਰ ਸਿੰਘ ਕਾਲੜਾ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿਚ ਪੁੱਡਾ ਦੀ ਮਾੜੀ ਕਾਰਗੁਜਾਰੀ ਦੇ ਕਾਰਨ ਫਲਾਵਰ ਇਨਕਿਲੇਵ, ਬਸੰਤ ਐਵੀਨਿਊ, ਜਨਤਾ ਐਵੀਨਿਊ ਅਤੇ ਦੁੱਗਰੀ ਫੇਸ-1,2,3 ਦੀਆਂ ਸੜਕਾਂ ਤੇ ਸਫਾਈ ਵਿਵਸਥਾ ਤੇ ਵਿਚਾਰ ਵਟਾਦਰਾਂ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ. ਜੋਗਿੰਦਰ ਸਿੰਘ ਜੰਗੀ ਨੇ ਕਿਹਾ ਕਿ ਉਹ ਕਈ ਵਾਰ ਇਲਾਕਾ ਨਿਵਾਸੀਆ ਦੇ ਨਾਲ ਇਸ ਪਾਸੇ ਧਿਆਨ ਦੇਣ ਲਈ ਉਚ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਕੋਈ ਸੁਣਵਾਈ ਨਹੀ ਹੋ ਰਹੀ ਤੇ ਪੁੱਡਾ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੱਤੇ ਪਏ ਹਨ। ਜਿਸ ਕਾਰਨ ਇਲਾਕੇ ’ਚ ਡੇਗੂ ਤੇ ਮਲੇਰੀਆ ਵਰਗੀਆਂ ਬਿਮਾਰੀਆਂ ਨੇ ਆਪਣੀ ਪਕੜ ਬਣਾਈ ਹੋਈ ਹੈ ਅੱਜ ਕੋਈ ਘਰ ਅਜਿਹਾ ਨਹੀਂ ਜਿਥੇ ਇਨ੍ਹਾਂ ਬਿਮਾਰੀਆਂ ਦੇ ਨਾਲ ਮਰੀਜ਼ ਨਾ ਹੋਵੇ। ਅੰਤ ਵਿਚ ਇਲਾਕਾ ਨਿਵਾਸੀਆਂ ਨੇ ਪੁੱਡਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਂਏ ਸ. ਜੰਗੀ ਨੇ ਕਿਹਾ ਕਿ ਅਗਰ ਪੁੱਡਾ ਦੇ ਅਧਿਕਾਰੀਆਂ ਨੇ ਇਸ ਪਾਸੇ ਕੋਈ ਧਿਆਨ ਨਹੀ ਦਿੱਤਾ ਤਾਂ ਉਹ ਪੁੱਡਾ ਦਫ਼ਤਰ ਦੇ ਅੱਗੇ ਧਰਨਾ ਲਗਾਉਣ ਲਈ ਮਜਬੂਰ ਹੋ ਜਾਣਗੇ। ਮੀਟਿੰਗ ਵਿਚ ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਸਕੱਤਰ ਸ. ਜੋਗਿੰਦਰ ਸਿੰਘ ਜੰਗੀ, ਗੁਰਪ੍ਰੀਤ ਸਿੰਘ ਸੰਨੀ ਕਾਲੜਾ, ਜਤਿੰਦਰ ਪਾਲ ਕਾਕਾ, ਮੰਗਤ ਸਿੰਘ ਕਾਲੜਾ, ਰਾਜਪਾਲ ਸਿੰਘ ਰਾਜੂ, ਗਗਨਦੀਪ ਸਿੰਘ ਬੱਠਲਾ, ਬਲਵਿੰਦਰ ਸਿੰਘ ਪਨੇਸਰ, ਜਗਜੀਤ ਸਿੰਘ ਗਰੇਵਾਲ, ਅਮਰਜੀਤ ਸਿੰਘ ਬੀਨਾ, ਦਵਿੰਦਰ ਸਿੰਘ ਟੀਨਾ, ਤਰਨਜੀਤ ਸਿੰਘ ਟਿੰਕੂ, ਜਸਕਰਨ ਸਿੰਘ ਦੀ ਸ਼ਾਮਲ ਹੋਏ।