ਲੁਧਿਆਣਾ-:ਪ੍ਰੋਫੈਸਰ ਮੋਹਨ ਸਿੰਘ ਫਾਂਉਡੇਂਸ਼ਨ ਵੱਲੋਂ 33ਵਾਂ ਪ੍ਰੋਫੈਸਰ ਮੋਹਨ ਸਿੰਘ ਅੰਤਰਰਾਸ਼ਟਰੀ ਪੰਜਾਬੀ ਸਭਿਆਚਾਰਕ ਮੇਲਾ 18,19 ਅਤੇ 20 ਅਕਤੂਬਰ ਦੀ ਬਜਾਏ ਹੁਣ 4,5 ਅਤੇ 6 ਨਵੰਬਰ ਨੂੰ ਬਠਿੰਡਾ ਵਿੱਚ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ ।ਫਾਂਉਡੇਂਸ਼ਨ ਦੇ ਪ੍ਰਧਾਨ ਸ. ਪਰਗਟ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਜੱਸੋਵਾਲ ਟਰੱਸਟ ਦੇ ਚੇਅਰਮੈਨ ਸਾਧੂ ਸਿੰਘ ਗਰੇਵਾਲ ਹਰਿੰਦਰ ਸਿੰਘ ਚਾਹਲ ਸਾਬਕਾ ਡੀ ਆਈ ਜੀ,, ਜਗਪਾਲ ਸਿੰਘ ਖਗੂੰੜਾ ,ਜਨਾਬ ਮਹੰਮਦ ਸਦੀਕ ,ਗੁਰਭਜਨ ਗਿੱਲ , ਨਿਰਮਲ ਜੌੜਾ , ਗੁਰਨਾਮ ਸਿੰਘ ਧਾਲੀਵਾਲ , ਪਵਿਤਰ ਸਿੰਘ ਕੁਲਾਰ, ਹਰਦਿਆਲ ਸਿੰਘ ਅਮਨ, ਭੁਪਿੰਦਰ ਸੰਧੂ, ਕੁਲਵੰਤ ਲਹਿਰੀ , ਦਿਲਬਾਗ ਸਿੰਘ ਖਤਰਾਏ ਕਲਾਂ , ਅਤੇ ਯੂਥ ਕਲੱਬਜ਼ ਆਰਗੇਨਾਈਜੇਸ਼ਨ ਬਠਿੰਡਾ ਦੇ ਪ੍ਰਧਾਨ ਜਸਵੀਰ ਸਿੰਘ ਗਰੇਵਾਲ ਨੇ ਸਾਂਝੇ ਤੌਰ ਤੇ ਇਹ ਫੈਸਲਾ ਕੀਤਾ ਗਿਆ ਹੈ । ਸ. ਪਰਗਟ ਸਿੰਘ ਗਰੇਵਾਲ ਨੇ ਦੱਸਿਆ ਕਿ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੇ ਬਾਨੀ ਸ. ਜਗਦੇਵ ਸਿੰਘ ਜੱਸੋਵਾਲ ਦੇ ਵੱਡੇ ਭਰਾ ਗੁਰਦੇਵ ਸਿੰਘ ਗਰੇਵਾਲ ਦੇ ਦੇਹਾਂਤ ਦੇ ਕਾਰਣ ਮੇਲੇ ਦੀਆਂ ਤਰੀਕਾਂ ਵਿੱਚ ਤਬਦੀਲੀ ਕੀਤੀ ਗਈ ਹੈ ।ਫਾਂਉਡੇਂਸ਼ਨ ਦੇ ਜਨਰਲ ਸਕੱਤਰ ਨਿਰਮਲ ਜੌੜਾ ਨੇ ਦਸਿਆ ਕਿ ਪਬੰਧਕੀ ਕਮੇਟੀ ਵੱਲੋਂ ਕੀਤੇ ਬਾਕੀ ਸਾਰੇ ਫੈਸਲੇ ਉਸੇ ਤਰਾਂ ਰਹਿਣਗੇ ਅਤੇ ਲਾਗੂ ਕੀਤੇ ਜਾਣਗੇ ।
33ਵਾਂ ਪ੍ਰੋਫੈਸਰ ਮੋਹਨ ਸਿੰਘ ਅੰਤਰਰਾਸ਼ਟਰੀ ਪੰਜਾਬੀ ਸਭਿਆਚਾਰਕ ਮੇਲਾ ਹੁਣ 4,5 ਅਤੇ 6 ਨਵੰਬਰ ਨੂੰ ਲਗੇਗਾ
This entry was posted in ਪੰਜਾਬ.