ਲੰਡਨ – ਬਾਬਾ ਫੌਜਾ ਸਿੰਘ ਨੇ ਇਹ ਸਾਬਿਤ ਕਰ ਵਿਖਾਇਆ ਕਿ ਹਿੰਮਤ ਅਤੇ ਹੌਂਸਲੇ ਬੁਲੰਦ ਹੋਣ ਤਾਂ ਉਮਰ ਕੋਈ ਮਾਇਨੇ ਨਹੀਂ ਰੱਖਦੀ। ਲੰਡਨ ਨਿਵਾਸੀ ਬਾਬਾ ਫੌਜਾ ਸਿੰਘ ਨੇ 100 ਸਾਲ ਦੀ ਉਮਰ ਵਿੱਚ 42 ਕਿਲੋਮੀਟਰ ਟੋਰਾਂਟੋ ਮੈਰਾਥਨ 8 ਘੰਟੇ, 26 ਮਿੰਟ ਅਤੇ 30 ਸਕਿੰਟ ਵਿੱਚ ਪੂਰੀ ਕਰਕੇ ਆਪਣਾ ਨਵਾਂ ਰਿਕਾਰਡ ਸਥਾਪਿਤ ਕਰਕੇ ਸਿੱਖ ਕੌਮ ਦਾ ਮਾਣ ਵਧਾਇਆ।
ਬਾਬਾ ਫੌਜਾ ਸਿੰਘ ਪਿੱਛੋਂ ਪੰਜਾਬ ਦੇ ਬਿਆਸ ਪਿੰਡ ਨਾਲ ਸਬੰਧਿਤ ਹਨ। ਉਨ੍ਹਾਂ ਦੇ ਇਹ ਰਿਕਾਰਡ ਬਣਾਉਣ ਨਾਲ ਇਸ ਜਵਾਨ ਬਾਬੇ ਦਾ ਨਾਂ ਗਿਨੀਜ਼ ਬੁੱਕ ਆਫ਼ ਵਰਲੱਡ ਰੀਕਾਰਡ ਵਿੱਚ ਸ਼ਾਮਿਲ ਹੋ ਗਿਆ ਹੈ। ਉਹ ਹੁਣ ਤੱਕ 5 ਮੈਰਾਥਨ ਲੰਡਨ ਵਿੱਚ, 2 ਟੋਰਾਂਟੋ ਵਿੱਚ ਅਤੇ ਇੱਕ ਨਿਊਯਾਰਕ ਵਿੱਚ ਦੌੜ ਚੁੱਕੇ ਹਨ। ਉਨ੍ਹਾਂ ਨੇ 92 ਸਾਲ ਦੀ ਉਮਰ ਵਿੱਚ ਲੰਡਨ ਮੈਰਾਥਨ ਵਿੱਚ 42 ਕਿਲੋਮੀਟਰ ਦੀ ਦੂਰੀ 5 ਘੰਟੇ 40 ਮਿੰਟ ਅਤੇ 1 ਸਕਿੰਟ ਵਿੱਚ ਪੂਰੀ ਕੀਤੀ ਸੀ।