ਦਾਵੋਸ- ਦੁਨੀਆ ਦੇ ਧਨਾਢ ਅਤੇ ਮਾਈਕਰੋਸਾਫਟ ਦੇ ਫਾਂਊਡਰ ਬਿਲ ਗੇਟਸ ਦਾ ਕਹਿਣਾ ਹੈ ਕਿ ਅਰਥ-ਵਿਵਸਥਾ ਨੂੰ ਸੰਭਲਣ ਵਿਚ ਘੱਟ ਤੋਂ ਘੱਟ 4 ਸਾਲ ਦਾ ਸਮਾਂ ਲਗੇਗਾ। ਬਿਲ ਗੇਟਸ ਨੇ ਵਰਲਡ ਇਕਾਨਮਿਕ ਫੋਰਮ ਵਿਚ ਬੋਲਦਿਆਂ ਕਿਹਾ ਕਿ ਇਸ ਤੋਂ ਬਾਅਦ ਹੀ ਗਲੋਬਲ ਇਕੋਨਮੀ ਦੀ ਹਾਲਤ ਵਿਚ ਸੁਧਾਰ ਆਵੇਗਾ।
ਬਿਲ ਗੇਟਸ ਨੇ ਕਿਹਾ ਕਿ ਸਾਇੰਸ ਅਤੇ ਟੈਕਨਾਲੋਜੀ ਵਿਚ ਨਵੀਆਂ ਖੋਜਾਂ ਨਾਲ ਹੀ ਇਸ ਸੰਕਟ ਨਾਲ ਨਜਿਠਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਗਰੀਬ ਦੇਸ਼ਾਂ ਵਿਚ ਲੋਕਾਂ ਦੀ ਸਿਹਤ ਅਤੇ ਵਿਕਾਸ ਦੇ ਲਈ ਕੀਤੇ ਜਾ ਰਹੇ ਨਿਵੇਸ਼ ਜਾਰੀ ਰਹਿਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਆਰਥਿਕ ਸੰਕਟ ਦੀ ਮਾਰ ਤੋਂ ਉਹ ਵੀ ਬੱਚ ਨਹੀ ਸਕੇ ਅਤੇ ਉਨ੍ਹਾਂ ਦੇ “ਬਿਲ ਐਂਡ ਮਿਲਿਡਾ ਗੇਟਸ ਫਾਂਊਡੇਸ਼ਨ” ਨੂੰ ਵੀ ਆਪਣੀ ਪਰਾਪਰਟੀ ਦਾ ਪੰਜਵਾ ਹਿੱਸਾ ਗਵਾਉਣਾ ਪਿਆ ਹੈ। ਪੰਜੀਵਾਦ ਦੀ ਵਕਾਲਤ ਕਰਦੇ ਹੋਏ ਗੇਟਸ ਨੇ ਕਿਹਾ ਕਿ ਪੰਜੀਵਾਦ ਨੇ ਸੰਭਾਵਨਾਵਾਂ ਅਤੇ ਇਨੋਵੇਸ਼ਨ ਦੇ ਲਈ ਨਵੇਂ ਦਰਵਾਜੇ ਖੋਲ੍ਹੇ ਹਨ। ਉਨ੍ਹਾਂ ਅਨੁਸਾਰ 4-5 ਸਾਲ ਬਾਅਦ ਜਦੋਂ ਹਾਲਾਤ ਨਾਰਮਲ ਹੋ ਜਾਣਗੇ ਤਾਂ ਅੱਪਵਾਰਡ ਟਰੈਂਡ ਫਿ ਤੋਂ ਸ਼ੁਰੂ ਹੋਵੇਗਾ ਤਾਂ ਮੈਡੀਸਿਨ, ਜੈਨੇਟਿਕਸ ਅਤੇ ਸਾਫਟਵੇਅਰ ਵਰਗੀ ਇੰਡਸਟਰੀ ਵਿਚ ਫਿਰ ਤੋਂ ਤੇਜ਼ੀ ਆਵੇਗੀ।
ਚਾਰ ਸਾਲ ਤਕ ਰਹੇਗੀ ਆਰਥਿਕ ਮੰਦਹਾਲੀ-ਬਿਲ ਗੇਟਸ
This entry was posted in ਅੰਤਰਰਾਸ਼ਟਰੀ.