ਫਤਹਿਗੜ੍ਹ ਸਾਹਿਬ -: “ਅਮਰੀਕਾ-ਪਾਕਿਸਤਾਨ ਅਤੇ ਵਿਚਕਾਰ ਵੱਧਦੇ ਜਾਂ ਰਹੇ ਫੌਜ਼ੀ ਅਤੇ ਕੂਟਨੀਤਕ ਤਨਾਅ ਉਤੇ ਗਹਿਰੀ ਚਿੰਤਾਂ ਪ੍ਰਗਟ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਹੈ ਕਿ ਦੱਖਣੀ ਏਸੀਆ ਖਿੱਤੇ ਦੇ ਅਮਨ-ਚੈਨ ਨੂੰ ਸਥਾਈ ਤੌਰ ਤੇ ਕਾਇਮ ਰੱਖਣ ਲਈ ਇਹ ਜਰੂਰੀ ਹੈ ਕਿ ਅਮਰੀਕਾ ਜਾਂ ਤਾਂ ਤਿੰਨੋ ਪ੍ਰਮਾਣੂ ਤਾਕਤਾਂ ਹਿੰਦ, ਚੀਨ ਅਤੇ ਪਾਕਿਸਤਾਨ ਦੀ ਤਿਕੋਣ ਦੇ ਵਿਚਕਾਰ “ਬਫ਼ਰ ਸਟੇਟ” ਕਾਇਮ ਕਰਨ ਲਈ ਪਹਿਲ ਦੇ ਅਧਾਰ ਤੇ ਮੁੱਖ ਭੂਮਿਕਾਂ ਨਿਭਾਵੇ ਜਾਂ ਫਿਰ ਇਹਨਾ ਉਪਰੋਕਤ ਤਿੰਨੇ ਪ੍ਰਮਾਣੂ ਮੁਲਕਾਂ ਦੀ ਪ੍ਰਮਾਣੂ ਸਕਤੀਆਂ ਦੇ ਖ਼ਤਰਨਾਕ ਭੰਡਾਰਾਂ ਨੂੰ ਖ਼ਤਮ ਕਰਕੇ ਇਹਨਾ ਮੁਲਕਾਂ ਦੀ ਦੁਸ਼ਮਣੀ ਨੂੰ ਸਦਾ ਲਈ ਦਫਨਾਅ ਦੇਵੇ ।”
ਉਹਨਾ ਕਿਹਾ ਕਿ ਜਦੋ ਵੀ ਏਸੀਆ ਖਿੱਤੇ ਦੇ ਮੁਲਕਾਂ ਵਿਚ ਜੰਗ ਹੁੰਦੀ ਹੈ ਤਾਂ ਇਸ ਸੂਰਤ ਵਿਚ “ਸਰਬੱਤ ਦਾ ਭਲਾ” ਲੋੜਨ ਵਾਲੀ ਅਤੇ ਹਰ ਤਰਾ ਦੇ ਜ਼ਬਰ ਜੁਲਮ ਵਿਰੁੱਧ ਲੜਨ ਵਾਲੀ ਸਿੱਖ ਕੌਮ ਦਾ ਵੱਡਾ ਨੁਕਸਾਨ ਹੋਣ ਤੋ ਇਨਕਾਰ ਨਹੀ ਕੀਤਾ ਜਾਂ ਸਕਦਾ । ਕਿਉਕਿ ਮੈਦਾਨੇ ਜੰਗ ਸਿੱਖ ਵੱਸੋ ਵਾਲੇ ਇਲਾਕੇ ਪੰਜਾਬ, ਹਿਮਾਚਲ, ਹਰਿਆਣਾ, ਚੰਡੀਗੜ੍ਹ, ਜੰਮੂ-ਕਸ਼ਮੀਰ, ਰਾਜਸਥਾਨ, ਲੇਹ-ਲਦਾਖ਼ ਆਦਿ ਹੀ ਬਣਨਗੇ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਇਹ ਵੀ ਚਾਹੇਗੀ ਕਿ ਅਮਰੀਕਾ ਅਤੇ ਨਾਟੋ ਮੁਲਕ ਕੋਮਾਂਤਰੀ ਪੱਧਰ ਉਤੇ ਅਜਿਹੀ ਜਿੰਮੇਵਾਰੀ ਨਿਭਾਉਣ ਜਿਸ ਨਾਲ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਜੰਮੂ-ਕਸ਼ਮੀਰ, ਰਾਜਸਥਾਨ, ਲੇਹ-ਲਦਾਖ਼ ਸਿੱਖ ਵੱਸੋ ਵਾਲੇ ਇਲਾਕਿਆਂ ਨੂੰ ਕੌਮਾਂਤਰੀ ਕਾਨੂੰਨ ਅਧੀਨ ਨੋ ਫਲਾਈ ਜੋਨ (ਂੋ ਾਂਲੇ ਢੋਨੲ) ਐਲਾਨਿਆਂ ਜਾਵੇ ਜਿਥੇ ਕਿਸੇ ਵੀ ਮੁਲਕ ਦੇ ਜੰਗੀ ਜਹਾਜ਼, ਮਿਜਾਇਲਾਂ ਉਡਾਣ ਭਰਨ ਤੇ ਸਖਤ ਮਨਾਹੀ ਹੋਵੇ । ਉਹਨਾ ਕਿਹਾ ਕਿ ਜਦੋ ਅਮਰੀਕਾ ਅਤੇ ਨਾਟੋ ਮੁਲਕ ਆਪਣੀ ਇਹ ਮਨੁੱਖਤਾਂ ਪੱਖੀ ਜਿੰਮੇਵਾਰੀ ਨਿਭਾਉਣ ਵਿਚ ਕਾਮਯਾਬ ਹੋ ਗਏ ਤਾਂ ਇਸ ਖਿੱਤੇ ਵਿਚ ਵਿਚਰਨ ਵਾਲੀਆ ਉਹ ਕੌਮਾਂ ਜੋ ਆਪਣੇ-ਆਪ ਨੂੰ ਹੁਕਮਰਾਨਾਂ ਦੇ ਰਵੱਈਏ ਕਾਰਨ ਗੁਲਾਮ ਮਹਿਸੂਸ ਕਰ ਰਹੀਆ ਹਨ, ਉਹ ਅਜ਼ਾਦੀ ਨਾਲ ਵਿਚਰਨ ਅਤੇ ਅੱਗੇ ਵੱਧਣ ਵਿਚ ਖੁਸ਼ੀ ਮਹਿਸੂਸ ਕਰਨਗੀਆ ਅਤੇ ਉਹਨਾਂ ਦੇ ਮਨ-ਆਤਮਾਵਾਂ ਵਿਚ ਜਬਰ-ਜੁਲਮ ਅਤੇ ਬੇਇਨਸਾਫੀਆਂ ਦੀ ਬਦੌਲਤ ਪਨਪ ਰਹੀ “ਦਹਿਸ਼ਤਗਰਦੀ ਸੋਚ” ਖੁਦ ਵਾ ਖੁਦ ਅਲੋਪ ਹੋ ਜਾਵੇਗੀ ਅਤੇ ਇਸ ਏਸੀਆ ਖਿੱਤੇ ਦੇ ਅਮਨ-ਚੈਨ ਨੂੰ ਸਦਾ ਲਈ ਮਜਬੂਤ ਕਰਨ ਲਈ ਵੱਡਾ ਬਲ ਮਿਲੇਗਾ ਅਤੇ ਜਿਸ ਦਹਿਸ਼ਤਗਰਦੀ ਨੂੰ ਖ਼ਤਮ ਕਰਨ ਲਈ ਅਮਰੀਕਾ ਨੂੰ ਕਦੀ ਪਾਕਿਸਤਾਨ, ਕਦੀ ਅਫਗਾਨੀਸਤਾਨ ਜਾਂ ਏਸੀਆ ਖਿੱਤੇ ਦੇ ਹੋਰ ਮੁਲਕਾਂ ਵਿਚ ਜਬਰੀ ਲੋਕਰਾਏ ਦੇ ਵਿਰੁੱਧ ਜਾਂ ਕੇ ਫੌਜ਼ੀ ਕਾਰਵਾਈ ਕਰਨੀ ਪੈਦੀ ਹੈ, ਉਸ ਤੋ ਵੀ ਸਦਾ ਲਈ ਛੁਟਕਾਰਾਂ ਮਿਲ ਜਾਵੇਗਾ । ਸਿੱਖ ਕੌਮ ਜੋ ਉਪਰੋਕਤ ਕਾਰਨਾਂ ਨੂੰ ਆਪਣੇ ਇਤਿਾਸਿਕ ਵਿਰਸੇ ਦੀਆਂ ਰਿਵਾਇਤਾਂ ਰਾਹੀ ਹੱਲ ਕਰਨ ਦੀ ਪੂਰੀ ਸਮਰੱਥਾਂ ਰੱਖਦੀ ਹੈ, ਬਫ਼ਰ ਸਟੇਟ ਕਾਇਮ ਹੋਣ ਉਪਰੰਤ ਇਹ ਕੌਮਾਂਤਰੀ ਅਤੇ ਮਨੁੱਖਤਾਂ ਪੱਧਰ ਦੀਆਂ ਜਿੰਮੇਵਾਰੀਆਂ ਨਿਭਾਉਣ ਵਿਚ ਕੋਈ ਕਸਰ ਬਾਕੀ ਨਹੀ ਛੱਡੇਗੀ ਅਤੇ ਏਸੀਆ ਖਿੱਤੇ ਦੇ ਸੰਤੁਲਨ ਨੂੰ ਕਾਇਮ ਰੱਖਣ ਦੇ ਫ਼ਰਜ ਅਦਾ ਕਰਕੇ ਖੁਸ਼ੀ ਮਹਿਸੂਸ ਕਰੇਗੀ ।