ਨਵੀਂ ਦਿੱਲੀ- ਰੀਜ਼ਰਵ ਬੈਂਕ ਆਫ਼ ਇੰਡੀਆ ਨੇ ਦੀਵਾਲੀ ਤੇ ਇੱਕ ਵਾਰ ਫਿਰ ਵਿਆਜ ਦਰਾਂ ਵਿੱਚ ਵਾਧਾ ਕਰਕੇ ਆਮ ਜਨਤਾ ਨੂੰ ਤਕੜਾ ਝਟਕਾ ਦਿੱਤਾ ਹੈ। ਕਰੈਡਿਟ ਪਾਲਸੀ ਦਾ ਐਲਾਨ ਕਰਦੇ ਹੋਏ ਆਰਬੀਆਈ ਨੇ ਰੈਪੋ ਰੇਟ ਵਿੱਚ 0.25 ਫੀਸਦੀ ਦਾ ਵਾਧਾ ਕੀਤਾ ਹੈ। ਇਸ ਵਾਧੇ ਤੋਂ ਬਾਅਦ ਰੇਪੋ ਰੇਟ 8.5 ਅਤੇ ਰੀਵਰਸ ਰੇਪੋ ਰੇਟ 7.5 ਫੀਸਦੀ ਹੋ ਗਈ ਹੈ। ਸੀਆਆਰ ਦਰਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ। ਆਰਬੀਆਈ ਨੇ ਇਸ ਸਾਲ ਵਿੱਚ 13ਵੀਂ ਵਾਰ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ।
ਰੀਜ਼ਰਵ ਬੈਂਕ ਦੁਆਰਾ ਵਧਾਈਆਂ ਗਈਆਂ ਵਿਆਜ ਦਰਾਂ ਤੁਰੰਤ ਲਾਗੂ ਹੋ ਜਾਣਗੀਆਂ। ਵਿਆਜ ਦਰਾਂ ਵਿੱਚ ਹੋਏ ਵਾਧੇ ਨਾਲ ਸਾਰੇ ਬੈਂਕ ਲੋਨ ਮਹਿੰਗੇ ਹੋ ਜਾਣਗੇ। ਆਰਬੀਆਈ ਈ ਨੇ ਚਾਲੂ ਵਿੱਤੀ ਸਾਲ ਵਿੱਚ ਘਰੇਲੂ ਉਤਪਾਦ ਦੇ ਅਨੁਮਾਨ ਨੂੰ 8 ਫੀਸਦੀ ਤੋਂ ਘਟਾ ਕੇ 7.6 ਫੀਸਦੀ ਕੀਤਾ ਹੈ।