ਮਿਸਰਾਤਾ- ਲੀਬੀਆ ਦੇ ਸ਼ਹਿਰ ਸਿਰਤੇ ਵਿੱਚ ਗੈਸ ਨਾਲ ਭਰੇ ਦੋ ਟੈਂਕਰਾਂ ਵਿੱਚ ਹੋਏ ਧਮਾਕੇ ਨਾਲ 100 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਅਤੇ 50 ਲੋਕ ਜਖ਼ਮੀ ਹੋਏ ਹਨ।ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਆਪਣੀਆਂ ਕਾਰਾਂ ਵਿੱਚ ਤੇਲ ਭਰਵਾਉਣ ਲਈ ਖੜ੍ਹੇ ਸਨ। ਕੁਝ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਾਰਟ ਸਰਕਟ ਕਰਕੇ ਟੈਂਕਰਾਂ ਵਿੱਚ ਅੱਗ ਲਗ ਗਈ। ਵਰਨਣਯੋਗ ਹੈ ਕਿ ਸਿਰਤਾ ਕਰਨਲ ਗਦਾਫ਼ੀ ਦਾ ਗ੍ਰਹਿ ਨਗਰ ਹੈ ਜਿਸ ਨੂੰ ਪਿੱਛਲੇ ਦਿਨੀ ਰੈਬਲਜ਼ ਨੇ ਬੁਰੀ ਤਰ੍ਹਾਂ ਮੌਤ ਦੇ ਘਾਟ ਉਤਾਰਿਆ ਹੈ। ਹਾਲ ਹੀ ਵਿੱਚ ਗਦਾਫ਼ੀ ਦੇ ਪੁੱਤਰ ਸੈਫ਼ ਅਲ ਇਸਲਾਮ ਨੇ ਆਪਣੇ ਪਿਤਾ ਦੀਮੌਤ ਦਾ ਬਦਲਾ ਲੈਣ ਦੀ ਗੱਲ ਵੀ ਕਹੀ ਸੀ। ਸੋ ਅਜੇ ਤੱਕ ਧਮਾਕੇ ਦੇ ਸਹੀ ਕਾਰਣਾ ਦਾ ਪੱਤਾ ਨਹੀਂ ਲਗ ਸਕਿਆ।