ਜਲੰਧਰ- ਸਰਕਾਰ ਵਲੋਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਮੁਫ਼ਤ ਵਿੱਚ ਦਿੱਤੀਆਂ ਜਾਣ ਵਾਲੀਆਂ ਸਾਈਕਲਾਂ ਲੈਣ ਲਈ ਚਾਰ ਘੰਟੇ ਦੀ ਉਡੀਕ ਕਰਨੀ ਪਈ। ਪੰਜਾਬ ਦੇ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਇੱਹ ਕਹਾਵਤ ਕਿ ਬੱਕਰੀ ਦੁੱਧ ਦਿੰਦੀ ਹੈ ਪਰ ਮੇਂਗਣਾ ਪਾਕੇ ਸੱਚ ਕਰ ਵਿਖਾਈ ਜਦੋਂ 130 ਸਕੂਲੀ ਬੱਚੀਆਂ ਨੂੰ ਲੰਬੀ ਉਡੀਕ ਕਰਵਾਈ।
ਸਿੱਖਿਆ ਮੰਤਰੀ ਸੇਖਵਾਂ ਨੇ ਨਹਿਰੂ ਗਾਰਡਨ ਸਕੂਲ ਵਿੱਚ 12 ਵਜੇ ਸਾਈਕਲਾਂ ਵੰਡਣੀਆਂ ਸਨ ਅਤੇ ਬਾਅਦ ਵਿੱਚ ਢਾਈ ਵਜੇ ਸਰਕਟ ਹਾਊਸ ਵਿੱਚ ਇੱਕ ਪਰੈਸ ਕਾਨਫਰੰਸ ਨੂੰ ਸੰਬੋਧਨ ਕਰਨਾ ਸੀ। ਦੇਰ ਨਾਲ ਪਹੁੰਚੇ ਮੰਤਰੀ ਜੀ ਨੇ ਵਿਦਿਆਰਥਣਾਂ ਨੂੰ ਦਰਕਿਨਾਰ ਕਰਦੇ ਹੋਏ ਪਹਿਲਾਂ ਸਰਕਟ ਹਾਊਸ ਜਾਣਾ ਮੁਨਾਸਿਬ ਸਮਝਿਆ। ਚਾਰ ਵਜੇ ਤੱਕ ਪਰੈਸ ਕਾਨਫਰੰਸ ਖਤਮ ਕੀਤੀ ਅਤੇ ਫਿਰ ਲੰਚ ਕੀਤਾ। ਸੱਭ ਤੋਂ ਅਖੀਰ ਵਿੱਚ ਮੰਤਰੀ ਜੀ ਸਕੂਲ ਪਹੁੰਚੇ। ਬੱਚੀਆਂ ਦਾ ਭੁੱਖ ਨਾਲ ਬੁਰਾ ਹਾਲ ਸੀ। ਸੇਖਵਾਂ ਨੇ ਜਲਦੀ- ਜਲਦੀ ਸਾਈਲਾਂ ਦਾ ਉਪਹਾਰ ਦਿੱਤਾ ਅਤੇ ਤੁਰਦੇ ਬਣੇ।