ਇਸਲਾਮਾਬਾਦ- ਪਾਕਿਸਤਾਨ ਅਤੇ ਚੀਨ ਦੀ ਦੋਸਤੀ ਕੁਝ ਜਿਆਦਾ ਹੀ ਵੱਧਦੀ ਜਾ ਰਹੀ ਹੈ। ਇਹ ਦੋਸਤੀ ਭਾਰਤ ਦੇ ਲਈ ਖ਼ਤਰਾ ਪੈਦਾ ਕਰ ਸਕਦੀ ਹੈ। ਚੀਨ ਅੱਤਵਾਦੀ ਗਤੀਵਿਧੀਆਂ ਤੇ ਨਜ਼ਰ ਰੱਖਣ ਦੇ ਮਕਸਦ ਨਾਲ ਪਾਕਿਸਤਾਨ ਦੇ ਕਬਾਇਲੀ ਖੇਤਰ ਵਿੱਚ ਸੈਨਿਕ ਅੱਡਾ ਅਥਾਪਿਤ ਕਰਨਾ ਚਾਹੁੰਦਾ ਹੈ।
ਚੀਨ ਦਾ ਅਸਲ ਮਕਸਦ ਵਿਦਰੋਹੀਆਂ ਦੀਆਂ ਗਤੀਵਿਧੀਆਂ ਨੂੰ ਕੰਟਰੋਲ ਕਰਨਾ ਹੈ। ਚੀਨ ਵਿੱਚ ਵੀ ਵਿਦਰੋਹੀ ਸੁਤੰਤਰ ਇਸਲਾਮੀ ਰਾਜ ਚਾਹੁੰਦੇ ਹਨ। ਚੀਨ ਵਿਦਰੋਹੀਆਂ ਨੂ ਪਾਕਿਸਤਾਨ ਵਿੱਚ ਟਰੇਨਿੰਗ ਮਿਲ ਰਹੀ ਹੈ। ਇਸ ਲਈ ਚੀਨ ਚਾਹੁੰਦਾ ਹੈ ਕਿ ਪਾਕਿਸਤਾਨ ਵਿੱਚ ਉਸ ਦੀ ਸੈਨਾ ਦੀ ਮੌਜੂਦਗੀ ਹੋਵੇ। ਇਸ ਸਭੰਧੀ ਦੋਵਾਂ ਦੇਸ਼ਾਂ ਦਰਮਿਆਨ ਰਾਜਨੀਤਕ ਅਤੇ ਸੈਨਿਕ ਪੱਧਰ ਤੇ ਚਰਚਾ ਵੀ ਹੋ ਚੁੱਕੀ ਹੈ। ਚੀਨ ਦਾ ਮੰਨਣਾ ਹੈ ਕਿ ਪਾਕਿਸਤਾਨ ਦਾ ਕਬਾਇਲੀ ਖੇਤਰ ਅੱਤਵਾਦੀਆਂ ਲਈ ਸਵੱਰਗ ਬਣਿਆ ਹੋਇਆ ਹੈ। ਚੀਨ ਵੀ ਚਾਹੁੰਦਾ ਹੈ ਕਿ ਅਮਰੀਕਾ ਦੀ ਤਰ੍ਹਾਂ ਪਾਕਿਸਤਾਨ ਵਿੱਚ ਆਪਣੀ ਸੈਨਾ ਸਥਾਪਿਤ ਕਰਕੇ ਮੁਸਲਿਮ ਵੱਖਵਾਦੀਆਂ ਨਾਲ ਪ੍ਰਭਾਵੀ ਢੰਗ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ। ਇਹ ਅੱਤਵਾਦੀ ਪਿੱਛਲੇ ਕਾਫ਼ੀ ਅਰਸੇ ਤੋਂ ਚੀਨ ਦੇ ਝਿੰਜਆਂਗ ਸੂਬੇ ਵਿੱਚ ਆਪਣੀਆਂ ਗਤੀਵਿਧੀਆਂ ਚਲਾ ਰਹੇ ਹਨ।