ਬਠਿੰਡਾ- ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਫਾਂਊਡੇਂਸ਼ਨ ਵੱਲੋਂ ਬਠਿੰਡਾ ਵਿਖੇ ਅਯੋਜਤ ਕੀਤਾ ਜਾ ਰਿਹਾ 33ਵਾਂ ਪ੍ਰੋਫੈਸਰ ਮੋਹਨ ਸਿੰਘ ਅੰਤਰਰਾਸ਼ਟਰੀ ਪੰਜਾਬੀ ਸਭਿਆਚਾਰਕ ਮੇਲਾ ਇਸ ਵਾਰ ਪੰਜਾਬੀ ਸੂਬੇ ਦੇ ਬਾਨੀ ਸੰਤ ਫਤਿਹ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਤ ਹੋਵੇਗਾ ।ਫਾਂਊਡੇਂਸ਼ਨ ਦੇ ਚੇਅਰਮੈਨ ਸ. ਜਗਦੇਵ ਸਿੰਘ ਜੱਸੋਵਾਲ ਨੇ ਦੱਸਿਆ ਕਿ 4,5 ਅਤੇ 6 ਨਵੰਬਰ ਨੂੰ ਲੱਗ ਰਹੇ ਇਸ ਮੇਲੇ ਵਿੱਚ ਐਲਾਨ ਕੀਤੇ ਜਾ ਚੁੱਕੇ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ ਅਤੇ ਲੋਕ ਕਲਾਵਾਂ ਦੀਆਂ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ । ਪੰਜਾਬੀ ਵਿਰਾਸਤ ਭਵਨ ਵਿਖੇ ਪ੍ਰਬੰਧਾਂ ਸਬੰਧੀ ਹੋਈ ਇਕੱਤਰਤਾ ਦੀ ਪ੍ਰਧਾਨਗੀ ਕਰਦਿਆਂ ਸ. ਜ¤ਸੋਵਾਲ ਨੇ ਕਿ ਦਸਿਆ ਕਿ ਵੱਖ ਵੱਖ ਕਾਰਜ਼ਾਂ ਲਈ ਕਮੇਟੀਆਂ ਬਣਾ ਦਿਤੀਆਂ ਗਈਆਂ ਹਨ ।ਉਹਨਾ ਕਿਹਾ ਮੁਖ ਪ੍ਰਬੰਧਕੀ ਕਮੇਟੀ ਦੇ ਸਰਪ੍ਰਸਤ ਡੀ ਆਈ ਜੀ ਹਰਿੰਦਰ ਸਿੰਘ ਚਾਹਲ ਹੋਣਗੇ ਜਦੋਂ ਕਿ ਪਰਗਟ ਸਿੰਘ ਗਰੇਵਾਲ , ਸਾਧੂ ਸਿੰਘ ਗਰੇਵਾਲ ,ਜਨਾਬ ਮਹੰਮਦ ਸਦੀਕ ,ਗੁਰਭਜਨ ਗਿੱਲ , ਨਿਰਮਲ ਜੌੜਾ , ਹਰਦਿਆਲ ਸਿੰਘ ਅਮਨ, ਗੁਰਨਾਮ ਸਿੰਘ ਧਾਲੀਵਾਲ ,ਇਕਬਾਲ ਸਿੰਘ ਰੁੜਕਾ ਅਤੇ ਜਸਵੀਰ ਸਿੰਘ ਗਰੇਵਾਲ ਹੋਣਗੇ ।
ਇਸ ਇਕੱਤਰਤਾ ਵਿੱਚ ਫਾਂਉਡੇਂਸ਼ਨ ਦੇ ਪ੍ਰਧਾਨ ਸ. ਪਰਗਟ ਸਿੰਘ ਗਰੇਵਾਲ , ਜੱਸੋਵਾਲ ਟਰੱਸਟ ਦੇ ਚੇਅਰਮੈਨ ਸਾਧੂ ਸਿੰਘ ਗਰੇਵਾਲ ,ਜਨਾਬ ਮਹੰਮਦ ਸਦੀਕ ,ਗੁਰਭਜਨ ਗਿੱਲ , ਨਿਰਮਲ ਜੌੜਾ ,ਗੁਰਨਾਮ ਸਿੰਘ ਧਾਲੀਵਾਲ ਰਵਿੰਦਰ ਰਵੀ ,ਜਗਦੀਪ ਗਿੱਲ, ਕੁਲਵੰਤ ਲਹਿਰੀ , ਗੁਰਦਿਆਲ ਸਿੰਘ ਰਮਤਾ, ਅਤੇ ਯੂਥ ਕਲੱਬਜ਼ ਆਰਗੇਨਾਈਜੇਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਗਰੇਵਾਲ ਹਾਜ਼ਰ ਸਨ ।