ਇਸਲਾਮਾਬਾਦ- ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਰਾਸ਼ਟਰਪਤੀ ਜਰਦਾਰੀ ਨੂੰ ਧਮਕੀ ਦਿੰਦੇ ਹੋਏ ਇਹ ਕਿਹਾ ਹੈ ਕਿ ਅਸਤੀਫ਼ਾ ਦੇ ਕੇ ਦੇਸ਼ ਦੀ ਲੁਟੀ ਹੋਈ ਸੰਪਤੀ ਵਾਪਿਸ ਕਰੇ ਜਾਂ ਫਿਰ ਨਤੀਜੇ ਭੁਗਤਣ ਲਈ ਤਿਆਰ ਰਹੇ।
ਪੀਐਮਐਲ -ਐਨ ਦੇ ਨੇਤਾਵਾਂ ਅਤੇ ਮੁੱਖਮੰਤਰੀ ਨੇ ਸ਼ੁਕਰਵਾਰ ਨੂੰ ਲਹੌਰ ਵਿੱਚ ਇੱਕ ਸਮਾਗਮ ਦੌਰਾਨ ਲੋਕਾਂ ਨੂੰ ਸੰਬੋਧਨ ਕੀਤਾ। ਸ਼ਾਹਬਾਜ਼ ਸ਼ਰੀਫ਼ ਨੇ ਆਪਣੇ ਭਾਸ਼ਣ ਦੌਰਾਨ ਦੇਸ਼ ਦੇ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਤੇ ਤਿੱਖੇ ਵਾਰ ਕੀਤੇ। ਉਨ੍ਹਾਂ ਨੇ ਕਿਹਾ, ‘ਅਸਤੀਫ਼ਾ ਦੇਵੋ ਅਤੇ ਲੁੱਟੀ ਹੋਈ ਰਾਸ਼ਟਰੀ ਸੰਪਤੀ ਨੂੰ ਵਾਪਿਸ ਕਰੋ। ਨਹੀਂ ਤਾਂ ਸਾਡੇ ਸਾਥੀ ਤੈਨੂੰ (ਜਰਦਾਰੀ) ਲਟਕਾ ਦੇਣਗੇ।’ ਸ਼ਰੀਫ਼ ਨੇ ਜਰਦਾਰੀ ਨੂੰ ਅਲੀ ਬਾਬਾ ਅਤੇ ਉਸ ਦੇ ਸਾਥੀਆਂ ਨੂੰ ਚੋਰ ਕਿਹਾ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੂੰ ਦੇਸ਼ ਨਾਲ ਕੋਈ ਮਤਲੱਬ ਨਹੀਂ ਹੈ। ਉਹ ਤਾਂ ਭ੍ਰਿਸ਼ਟਾਚਾਰ ਨਾਲ ਜਕੜਿਆ ਹੋਇਆ ਹੈ। ਇਹ ਲੜ੍ਹਾਈ ਜਰਦਾਰੀ ਨੂੰ ਗੱਦੀ ਤੋਂ ਉਤਾਰ ਕੇ ਨਵੇਂ ਪਾਕਿਸਤਾਨ ਦੀ ਨੀਂਹ ਰੱਖਣ ਦੇ ਬਾਅਦ ਹੀ ਖਤਮ ਹੋਵੇਗੀ।