ਚੰਡੀਗੜ੍ਹ- ਪੰਜਾਬ ਵਿਚ ਅਕਾਲੀ ਦਲ ਨੇ ਲੋਕਸਭਾ ਚੋਣਾਂ ਲਈ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿਤਾ ਹੈ। ਜਦਕਿ ਕਾਂਗਰਸ ਪਾਰਟੀ ਅਰਾਮ ਫੁਰਮਾ ਰਹੀ ਹੈ। ਕਾਂਗਰਸ ਕੈਂਪੇਨ ਕਮੇਟੀ ਦੇ ਚੇਅਰਮੈਨ ਕੈਪਟਨ ਅਮਰਿੰਦਰ ਸਿੰਘ ਚੁੱਪ ਹਨ, ਵਿਧਾਇਕ ਦਲ ਦੀ ਨੇਤਾ ਰਜਿੰਦਰ ਕੌਰ ਭੱਠਲ ਵੀ ਕੁਝ ਕਹਿਣ ਤੋਂ ਕਤਰਾ ਰਹੀ ਹੈ।ਪੰਜਾਬ ਕਾਂਗਰਸ ਦੇ ਪ੍ਰਧਾਨ ਮੁਹਿੰਦਰ ਸਿੰਘ ਕੇਪੀ ਅਨੁਸਾਰ ਚੋਣਾਂ ਦੀ ਤਿਆਰੀ ਚਲ ਰਹੀ ਹੈ। ਉਹ ਕੁਝ ਥਾਂਵਾਂ ਤੇ ਥੋੜੇ ਬਹੁਤ ਪ੍ਰੋਗਰਾਮ ਕਰ ਰਹੇ ਹਨ। ਅਕਾਲੀ ਦਲ ਨੇ ਕਈ ਸੀਟਾਂ ਤੇ ਆਪਣੇ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕਰ ਦਿਤਾ ਹੈ। ਅਕਾਲੀ ਦਲ ਨੇ ਸੰਗਰੂਰ, ਜਲੰਧਰ, ਫਤਿਹਗੜ੍ਹ ਸਾਹਿਬ ਅਤੇ ਖਡੂਰ ਸਾਹਿਬ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਹੈ। ਭਾਜਪਾ ਨੇ ਵੀ ਅੰਮ੍ਰਿਤਸਰ ਅਤੇ ਗੁਰਦਾਸਪੁਰ ਤੋਂ ਆਪਣੇ ਪੁਰਾਣੇ ਸਾਂਸਦਾਂ ਨੂੰ ਹੀ ਸੀਟਾਂ ਦੇਣ ਦਾ ਫੈਸਲਾ ਕੀਤਾ ਹੈ। ਕਾਂਗਰਸ ਨੇ ਅਜੇ ਤਕ ਆਪਣੇ ਉਮੀਦਵਾਰਾਂ ਬਾਰੇ ਕੋਈ ਫੈਸਲਾ ਨਹੀ ਕੀਤਾ। ਇਸ ਕਰਕੇ ਉਹ ਚੋਣ ਪ੍ਰਚਾਰ ਵਿਚ ਪੱਛੜ ਰਹੇ ਹਨ।