ਲੁਧਿਆਣਾ : ਪੰਜਾਬੀ ਨਾਟ ਅਕਾਡਮੀ ਅਤੇ ਯੂਥ ਸਭਿਆਚਾਰਕ ਲੋਕ ਹਿਤੈਸ਼ੀ ਮੰਚ ਵਲੋਂ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਪੰਜਾਬ ਦਿਵਸ ਸਬੰਧੀ ਆਯੋਜਿਤ ਸਮਾਗਮ ਦੌਰਾਨ ਮੰਚਤ ਕੀਤੇ ਪੰਜਾਬੀ ਕਾਵਿ ਨਾਟਕ ‘‘ਮੈਂ ਪੰਜਾਬ ਬੋਲਦਾ ਹਾਂ’’ ਨੇ ਪੰਜਾਬ ਦੇ ਗੌਰਵਮਈ ਇਤਿਹਾਸ ਤੇ ਚਾਨਣਾ ਪਾਉਂਦਿਆਂ ਆਰੀਆ ਕਾਲ ਤੋਂ ਆਧੁਨਿਕ ਯੁੱਗ ਤੱਕ ਦੇ ਉਤਰਾਵਾਂ ਚੜ੍ਹਾਵਾਂ ਦੀ ਸਫਲ ਪੇਸ਼ਕਾਰੀ ਕੀਤੀ। ਉ¤ਘੇ ਰੰਗ ਕਰਮੀ ਡਾ. ਨਿਰਮਲ ਜੌੜਾ ਵਲੋਂ ਲਿਖੇ ਇਸ ਨਾਟਕ ਵਿਚ ਪ੍ਰੋ. ਸੋਮਪਾਲ ਹੀਰਾ ਦੀ ਨਿਰਦੇਸ਼ਨਾ ਵਿਚ ਤੀਹ ਤੋਂ ਵੱਧ ਕਲਾਕਾਰਾਂ ਨੇ ਪ੍ਰਭਾਵਸ਼ਾਲੀ ਦ੍ਰਿਸ਼ ਪੇਸ਼ ਕੀਤੇ। ਨਾਟਕ ਦੀ ਖ਼ੂਬਸੂਰਤੀ ਇਸ ਗੱਲ ਵਿਚ ਸੀ ਕਿ ਪੰਜਾਬ ਦੀ ਧਰਤੀ ’ਤੇ ਆਰੀਆਂ ਲੋਕਾਂ ਵਲੋਂ ਆ ਕੇ ਖੇਤੀਬਾੜੀ ਸ਼ੁਰੂ ਕਰਨ ਤੋਂ ਲੈ ਕੇ ਅੱਜ ਤੱਕ ਦੇ ਸਮੇਂ, ਜਿਥੇ ਪੰਜਾਬ ਨੂੰ ਬਹੁਤ ਸਾਰੀਆਂ ਸਮਾਜਕ ਅਲਾਮਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੀਆਂ ਨਾਟਕੀ ਝਲਕਾਂ ਨੂੰ ਪੇਸ਼ ਕੀਤਾ ਗਿਆ। ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਪੰਜਾਬੀ ਨਾਟ ਅਕਾਡਮੀ ਦੇ ਚੇਅਰਮੈਨ ਸ. ਸੰਤੋਖ ਸਿੰਘ ਸੁਖਾਣਾ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਇਤਿਹਾਸਕ ਅਤੇ ਸਭਿਆਚਾਰਕ ਮਹੱਤਤਾ ਵਾਲੀਆਂ ਸਾਹਿਤਕ ਰਚਨਾਵਾਂ ਦੀ ਸਖਤ ਲੋੜ ਹੈ। ਸ. ਸੁਖਾਣਾ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਆਪਣੀ ਵਿਰਾਸਤ ਨਾਲ ਜੋੜਣਾ ਜ਼ਰੂਰੀ ਹੈ ਜਿਸ ਲਈ ਸਾਡੀਆਂ ਧਾਰਮਿਕ, ਸਮਾਜਿਕ ਅਤੇ ਸਾਹਿਤਕ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਨਾਟਕ ਦੇ ਲੇਖਕ ਡਾ. ਨਿਰਮਲ ਜੌੜਾ ਅਤੇ ਪ੍ਰੋ. ਸੋਮਪਾਲ ਹੀਰਾ ਦਾ ਡਾ. ਸਤਪਾਲ ਭਨੋਟ, ਸ. ਜਗਦੇਵ ਸਿੰਘ ਜੱਸੋਵਾਲ ਅਤੇ ਸ. ਸੁਰਿੰਦਰ ਸਿੰਘ ਗਰੇਵਾਲ, ਸ. ਹਰਦਿਆਲ ਸਿੰਘ ਅਮਨ, ਡਾ. ਬਲਬੀਰ ਚੰਦ ਕਪਲਾ, ਕੰਵਲ ਇੰਦਰ ਸਿੰਘ ਠੇਕੇਦਾਰ, ਸ੍ਰੀ ਐਨ. ਐਸ. ਨੰਦਾ, ਅਸ਼ੋਕ ਧੀਰ, ਕਰਮਜੀਤ ਕੌਰ ਭਰੋਵਾਲ, ਸ. ਸੰਤੋਖ ਸਿੰਘ ਸੁਖਾਣਾ, ਨੇ ਸਨਮਾਨ ਕੀਤਾ।
ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਦੇ ਪ੍ਰਧਾਨ ਸ. ਜਗਦੇਵ ਸਿੰਘ ਜੱਸੋਵਾਲ ਨੇ ਕਿਹਾ ਡਾ. ਜੌੜਾ ਨੇ ਇਸ ਨਾਟਕ ਦੀ ਰਚਨਾ ਕਰਕੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਵਿਰਾਸਤੀ ਤੋਹਫ਼ਾ ਦਿੱਤਾ ਹੈ। ਸ. ਜੱਸੋਵਾਲ ਨੇ ਕਿਹਾ ਕਿ ਇਨਸਾਨ ਦੁਨੀਆਂ ਦੇ ਕਿਸੇ ਕੋਨੇ ’ਚ ਰਹੇ ਉਸ ਦੀ ਪ੍ਰਵਿਰਤੀ ਹਮੇਸ਼ਾਂ ਆਪਣੀ ਮਾਂ ਧਰਤੀ ਅਤੇ ਮਾਂ ਬੋਲੀ ਨਾਲ ਜੁੜੀ ਰਹਿੰਦੀ ਹੈ। ਸਮਾਗਮ ਦੇ ਮੁੱਖ ਮਹਿਮਾਨ ਸਿਗਮਾ ਸੰਸਥਾਵਾਂ ਦੇ ਚੇਅਰਮੈਨ ਡਾ. ਸਤਪਾਲ ਭਨੋਟ ਨੇ ਕਿਹਾ ਕਿ ਪੰਜਾਬ ਅੱਜ ਜਿਸ ਦੌਰ ਵਿਚੋਂ ਗੁਜਰ ਰਿਹਾ ਹੈ ਉਹ ਸਾਡੇ ਸਭ ਲਈ ਸੋਚਣ, ਵਿਚਾਰਣ ਅਤੇ ਪੰਜਾਬ ਦੀ ਭਲਾਈ ਲਈ ਕੁਝ ਕਰਨ ਦਾ ਸਮਾਂ ਹੈ। ਡਾ. ਭਨੋਟ ਨੇ ਨੌਜਵਾਨ ਪੀੜੀ ਨੂੰ ਕਿਰਤ ਨਾਲ ਜੁੜ ਕੇ ਪੰਜਾਬ ਵਿਚ ਮੁੜ ਖੁਸ਼ਹਾਲੀ ਲਿਆਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ਼੍ਰੀ ¦ਕਾ ਸਥਿਤ ਰਮਾਇਣ ਖੋਜ ਕੇਂਦਰ ਦੇ ਮੁਖੀ ਸ੍ਰੀ ਅਸ਼ੋਕ ਕੈਂਥ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਬਾਰੇ ਅਹਿਮ ਤੱਥ ਸਾਂਝੇ ਕੀਤੇ। ਬਾਬਾ ਫ਼ਰੀਦ ਫ਼ਾਉਂਡੇਸ਼ਨ ਦੇ ਚੇਅਰਮੈਨ ਪ੍ਰੀਤਮ ਸਿੰਘ ਭਰੋਵਾਲ ਨੇ ਕਿਹਾ ਕਿ ਇਸ ਨਾਟਕ ਦੀਆਂ ਪੇਸ਼ਕਾਰੀਆਂ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿਚ ਵੀ ਕੀਤੀਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਪੰਜਾਬ ਦੇ ਗੌਰਵਮਈ ਵਿਰਸੇ ਤੋਂ ਜਾਣੂੰ ਕਰਵਾਇਆ ਜਾ ਸਕੇ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਨਾਟਕ ਦੇ ਲੇਖਕ, ਨਿਰਦੇਸ਼ਕ ਅਤੇ ਪੂਰੀ ਟੀਮ ਨੂੰ ਮੁਬਾਰਿਕਬਾਦ ਦਿੱਤੀ। ਨਾਟਕ ਦੇ ਲੇਖਕ ਡਾ. ਨਿਰਮਲ ਜੌੜਾ ਨੇ ਕਿਹਾ ਕਿ ਪੰਜਾਬ ਬੇਸ਼ਕ ਭਾਰਤ ਵਿਚ ਟੁਕੜੇ ਟੁਕੜੇ ਹੁੰਦਾ ਰਿਹਾ ਹੈ। ਅੱਜ ਵਿਦੇਸ਼ਾਂ ਦੀ ਧਰਤੀ ’ਤੇ ਵਸਦੇ ਪੰਜਾਬੀ ਨੇ ਇਸ ਦੇ ਸਭਿਆਚਾਰ ਅਤੇ ਪੰਜਾਬੀ ਬੋਲੀ ਦਾ ਪਸਾਰ ਕੀਤਾ ਜਿਸ ਨੂੰ ਉਨ੍ਹਾਂ ਇਸ ਨਾਟਕ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕਪੰਜਾਬ ਸਮਾਲ ਟਰੇਡਰਜ਼ ਬੋਰਡ ਦੇ ਚੇਅਰਮੈਨ ਬਾਬਾ ਅਜੀਤ ਸਿੰਘ, ਉ¤ਘੇ ਸਮਾਜਿਕ ਆਗੂ ਸ. ਹਰਦਿਆਲ ਸਿੰਘ ਅਮਨ, ਬਾਬਾ ਬੁੱਲ੍ਹੇ ਸ਼ਾਹ ਫਾਉਂਡੇਸ਼ਨ ਦੇ ਚੇਅਰਮੈਨ ਗੁਰਚਰਨ ਸਿੰਘ ਸ਼ਿੰਗਾਰ, ਕੌਸਲਰ ਹਰਭਜਨ ਸਿੰਘ ਡੰਗ, ਸਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ, ਅਮਰੀਕ ਤਲਵੰਡੀ, ਡਾ. ਬਲਬੀਰ ਚੰਦ ਕਪਲਾ, ਕੰਵਲ ਇੰਦਰ ਸਿੰਘ ਠੇਕੇਦਾਰ, ਸ੍ਰੀ ਐਨ. ਐਸ. ਨੰਦਾ, ਅਸ਼ੋਕ ਧੀਰ, ਡਾ. ਸਰਬਜੀਤ ਸਿੰਘ ਨਾਰੰਗਵਾਲ, ਪ੍ਰਿੰ. ਸੁਰਜੀਤ ਸਿੰਘ ਮੁਹਾਰ, ਪ੍ਰਿੰ. ਗੁਰਮੁਖ ਸਿੰਘ ਸੰਧੂ, ਡਾ. ਮਧੂ ਵਿਜ, ਜਸਵੰਤ ਜ਼ਫ਼ਰ, ਡਾ. ਫ਼ਕੀਰ ਚੰਦ ਸ਼ੁਕਲਾ, ਪ੍ਰੋ. ਰਵਿੰਦਰ ਭੱਠਲ, ਤ੍ਰੈਲੋਚਨ ਲੋਚੀ, ਚਰਨਜੀਤ ਸਿੰਘ (ਪੰਜਾਬ ਐਂਡ ਸਿੰਧ ਬੈਂਕ) ਡਾ. ਮਾਨ ਸਿੰਘ ਤੂਰ, ਕਹਾਣੀਕਾਰ ਅਵਤਾਰ ਸਿੰਘ ਲਿੱਟ, ਕਰਮਜੀਤ ਕੌਰ ਭਰੋਵਾਲ, ਗੁਰਦੀਪ ਸਿੰਘ ਲੀਲ, ਸੰਦੀਪ ਸਿੰਘ ਖੋਸਲ, ਪ੍ਰਿੰ. ਇਕਬਾਲ ਸਿੰਘ ਸਮੇਤ ਸਾਹਿਤਕਾਰ, ਕਲਾਕਾਰ ਅਤੇ ਕਲਾ ਪ੍ਰੇਮੀ ਹਾਜ਼ਰ ਸਨ। ਸਮਾਗਮ ਦੀ ਕਾਰਵਾਈ ਸ. ਅਮਰੀਕ ਸਿੰਘ ਤਲਵੰਡੀ ਨੇ ਚਲਾਈ। ਡਾ. ਚੰਦਰ ਭਨੋਟ ਨੇ ਸਭ ਦਾ ਧੰਨਵਾਦ ਕੀਤਾ।