ਜਗਰਾੳ – ਜਗਰਾਉ ਪੁਲਿਸ ਵੱਲੋ ਬੀਤੇ ਦਿਨ ਲੁੱਟ ਖੋਹ ਦੀਆ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਆਰੋਪ ਤਹਿਤ ਦੋ ਨੋਜਵਾਨਾਂ ਨੂੰ ਇੱਕ ਮੋਟਰ ਸਈਕਲ ਸਮੇਤ ਗ੍ਰਿਫਤਾਰ ਕਰ ਲੈਣ ਦਾ ਦਾਅਵਾ ਕੀਤਾ ਗਿਆ ਹੇ । ਜਦਕਿ ਲੋਕਾਂ ਅਨਸਾਰ ਉਕਤ ਨੋਜਵਾਨ ਲੋਕਾ ਨੇ ਖੁੱਦ ਕਾਬੁ ਕੀਤੇ ਸਨ।
ਪ੍ਰਾਪਤ ਜਾਣਕਾਰੀ ਅਨਸਾਰ ਬੀਤੇ ਦਿਨ ਤਿੰਨ ਨੋਜਵਾਨਾਂ ਨੇ ਕਿਰਪਾਨ ਦਿਖਾਕੇ ਔਰਤ ਕੋਲੋ ਸੋਨੇ ਦੀ ਚੈਨੀ ਅਤੇ ਕੁਝ ਹੋਰ ਸਮਾਨ ਲੁੱਟ ਲਿਆ , ਪਰ ਜਦ ਉਹ ਮੋਟਰ ਸਈਕਲ ਤੇ ਸਵਾਰ ਹੋ ਕੇ ਭੱਜ ਰਹੇ ਸਨ ਤਾ ਉਕਤ ਔਰਤ ਦਾ ਰੌਲਾ ਸੁਣਕੇ ਕੁਝ ਲੋਕ ਵੀ ਉਹਨਾ ਦੇ ਪਿੱਛੇ ਲੱਗ ਗਏ । ਮੋਟਰ ਸਈਕਲ ਸਵਾਰ ਨੋਜਵਾਨਾਂ ਨੇ ਘਬਰਾਹਟ ਦੀ ਹਾਲਤ ਵਿੱਚ ਆਪਣਾ ਮੋਟਰ ਸਈਕਲ ਦਾਣਾ ਮੰਡੀ ਦੀ ਤਰਫੌ ਕਰਨੈਲ ਗੇਟ ਵੱਲ ਮੋੜ ਲਿਆ । ਉਹਨਾਂ ਦਾ ਪਿੱਛਾ ਕਰ ਰਹੇ ਲੋਕ ਵੀ ਕਰਨੇਲ ਗੇਟ ਵੱਲ ਮਗਰੇ ਆ ਗਏ । ਆਰੋਪੀ ਨੋਜਵਾਨਾ ਨੇ ਸਹਿਰ ਤੋ ਬਾਹਰ ਭੱਜਣ ਲਈ ਆਪਣਾ ਮੋਟਰ ਸਈਕਲ ਜਿਉ ਹੀ ਅੱਗੇ ਵਧਾਇਆ ਤਾ ਰਸਤਾ ਬੰਦ ਸੀ । ਰਸਤਾ ਬੰਦ ਦੇਖਦਿਆ ਹੀ ਉਕਤ ਨੋਜਵਾਨਾ ਨੇ ਆਪਣਾ ਮੋਟਰ ਸਈਕਲ ਸੁੱਟ ਦਿੱਤਾ ਅਤੇ ਇੱਕ ਘਰ ਅੰਦਰ ਵੜ ਗਏ । ਘਰ ਵਿੱਚ ਮੋਜੂਦ ਔਰਤਾ ਨੇ ਜਿਉ ਹੀ ਰੌਲਾ ਪਾਉਣਾ ਸੁਰੂ ਕੀਤਾ ਤਾ ਕੁਜ ਲੋਕਾ ਨੇ ਉਹਨਾ ਨੁੰ ਕਾਬੁ ਕਰ ਲਿਆ । ਇੰਨੇ ਵਿੱਚ ਉਹਨਾ ਦਾ ਪਿੱਛਾ ਕਰ ਰਹੇ ਲੋਕ ਵੀ ਪਹੁੱਚ ਗਏ । ਇੱਕ ਨੋਜਵਾਨ ਫਰਾਰ ਹੋਣ ਵਿੱਚ ਸਫਲ ਰਿਹਾ ਜਦਕਿ ਦੋਨਾਂ ਦੀ ਲੋਕਾ ਨੇ ਖੂਬ ਸੇਵਾ ਕੀਤੀ ਤੇ ਉਹਨਾ ਨੁੰ ਪੁਲਿਸ ਹਵਾਲੇ ਕਰ ਦਿੱਤਾ । ਪੁਲਿਸ ਅਨਸਾਰ ਦੋਨਾ ਨੋਜਵਾਨਾ ਵਿੱਚੋ ਇੱਕ ਨੇ ਆਪਣਾ ਪਿੰਡ ਸੇਰਪੁਰ ਕਲਾ ਦੱਸਿਆ ਜਦਕਿ ਦੂਸਰਾ ਲੁਧਿਆਣਾ ਸਹਿਰ ਨਾਲ ਸਬੰਧਿਤ ਦੱਸਿਆ ਗਿਆ ਹੈ ।