ਲੁਧਿਆਣਾ,(ਵਰਿੰਦਰ) : ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਸਾਫ਼ ਸੁਥਰੇ ਅਕਸ਼ ਵਾਲੇ ਜਨ ਆਧਾਰ ਰੱਖਣ ਵਾਲੇ ਅਤੇ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਹੀ ਉਮੀਦਵਾਰ ਮੈਦਾਨ ਵਿਚ ਉਤਾਰੇ ਜਾਣਗੇ। ਇਹ ਵਿਚਾਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਨੇ ਪਾਰਕ ਪਲਾਜ਼ਾ ਹੋਟਲ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੇਸ਼ ਕੀਤੇ। ਉਨ੍ਹਾਂ ਹੋਰ ਕਿਹਾ ਕਿ ਪਾਰਟੀ ਤੋਂ ਟਿਕਟ ਮੰਗਣ ਦਾ ਹਰੇਕ ਦਾ ਹੱਕ ਹੈ, ਪ੍ਰੰਤੂ ਪਾਰਟੀ ਟਿਕਟ ਸਿਰਫ਼ ਇਕ ਨੂੰ ਹੀ ਮਿਲਦੀ ਹੈ ਅਤੇ ਬਾਕੀ ਦੇ ਟਿਕਟਾਂ ਦੇ ਚਾਹਵਾਂਨ ਉਸਦੀ ਮਦਦ ਕਰਨਗੇ। ਹਰੇਕ ਹਲਕੇ ਵਿਚ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜਨ ਦੇ ਚਾਹਵਾਨਾਂ ਦੀ ਗਿਣਤੀ ਜ਼ਿਆਦਾ ਹੇਣ ਸਬੰਧੀ ਉਨ੍ਹਾ ਹੋਰ ਕਿਹਾ ਕਿ ਇਹ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ’ ਉਨ੍ਹਾਂ ਵਿਸ਼ਵਾਸ਼ ਨਾਲ ਕਿਹਾ ਕਿ ਮੌਜੂਦਾ ਅਕਾਲੀ ਭਾਜਪਾ ਸਰਕਾਰ ਦੇ ਲੋਟੈ ਟੋਲੇ ਤੋਂ ਦੁਖੀ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣ ਲਈ ਉਤਾਵਲੇ ਹਨ, ਕਿਉਂਕਿ ਉਨ੍ਹਾਂ ਦੀ ਕਹਿਨੀ ਅਤੇ ਕਰਨੀ ਵਿਚ ਕੋਈ ਫਰਕ ਨਹੀ, ਪ੍ਰੰਤੂ ਅਕਾਲੀਆਂ ਨੇ ਚੋਣਾਂ ਤੋਂ ਪਹਿਲਾਂ ਚੋਣ ਮਨੋਰਥ ਪੱਤਰ ਵਿਚ ਜੋ ਵਾਅਦੇ ਕੀਤੇ ਸਨ, ਉਨ੍ਹਾਂ ਵਿਚੋਂ 2 ਪ੍ਰਤੀਸ਼ਤ ਹੀ ਪੂਰੇ ਨਹੀਂ ਕੀਤੇ। ਇਸ ਮੌਕੇ ਤੇ ਉਨ੍ਹਾ ਦੇ ਨਾਲ ਹਲਕਾ ਕਿਲਾ ਰਾਏਪੁਰ ਤੋਂ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ, ਜਗਪਾਲ ਸਿੰਗ ਖੰਗੂੜਾ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਡੈਲੀਗੇਟ ਭੁਪਿੰਦਰ ਸਿੱਧੂ, ਇੰਡੀਅਨ ਓਵਰਸੀਜ਼ ਕਾਂਗਰਸ ਯੂ.ਐਸ.ਏ ਦੇ ਪ੍ਰਧਾਨ ਪਾਲ ਸਹੋਤਾ, ਸੁਰਿੰਦਰ ਡਾਬਰ, ਰਣਜੀਤ ਸਿੰਘ ਮਾਂਗਟ, ਐਚ. ਐਸ.ਕਵਲ, ਮੇਜਰ ਸਿੰਘ ਮੁੱਲਾਂਪੁਰ ਆਦਿ ਹਾਜ਼ਰ ਸਨ।
ਸਾਫ਼ ਸੁਥਰੇ ਅਕਸ਼ ਤੇ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਉਮੀਦਵਾਰਾਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ : ਕੈਪਟਨ
This entry was posted in ਪੰਜਾਬ.