ਚੰਡੀਗੜ੍ਹ: “ਸ. ਬਲਵੰਤ ਸਿੰਘ ਰਾਮੂਵਾਲੀਏ ਨੇ ਜਦੋ ਆਪਣੀ ਲੋਕ ਭਲਾਈ ਪਾਰਟੀ ਬਣਾਈ ਸੀ ਤਾਂ ਉਸ ਨੇ ਆਪਣੀ ਪਾਰਟੀ ਦੇ ਇਕ ਦੋ ਮੁੱਖ ਮਿਸ਼ਨ ਰੱਖੇ ਸਨ ਕਿ ਵਿਦੇਸ਼ੀ ਪੰਜਾਬੀ ਲਾੜੇ ਪੰਜਾਬ ਦੀਆਂ ਧੀਆਂ-ਭੈਣਾਂ ਨਾਲ ਇਥੋ ਵਿਆਹ ਕਰਵਾਕੇ ਲੈ ਜਾਦੇ ਹਨ ਫਿਰ ਬਾਹਰਲੇ ਮੁਲਕਾਂ ਵਿਚ ਲੈ ਜਾ ਕੇ ਉਨ੍ਹਾ ਨਾਲ ਧੋਖੇ-ਫਿਰੇਬ ਕਰਦੇ ਹਨ । ਜਿਸ ਨਾਲ ਅਜਿਹੀਆਂ ਧੀਆਂ-ਭੈਣਾਂ ਦੀ ਜਿੰਦਗੀ ਬਰਬਾਦ ਕਰਨ ਵਾਲਿਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦੁਆਉਦੇ ਹੋਏ ਅਤੇ ਪੀੜ੍ਹਤ ਬੀਬੀਆਂ ਦੇ ਮੁੜ ਵਸੇਬੇ ਦਾ ਸਹੀ ਪ੍ਰਬੰਧ ਕਰਨਾ ਹੋਵੇਗਾਂ । ਹੁਣ ਜਦੋ ਸ. ਰਾਮੂਵਾਲੀਏ ਨੂੰ ਪੰਜਾਬ ਦੇ ਕਿਸੇ ਇਕ ਜਿਲ੍ਹੇ ਜਾਂ ਇਕ ਅਸੈਬਲੀ ਹਲਕੇ ਤੋ ਵੀ ਸਿਆਸੀ ਤੌਰ ਤੇ ਅੱਗੇ ਵੱਧਣ ਲਈ ਇਥੋ ਦੇ ਨਿਵਾਸੀਆਂ ਦਾ ਸਹਿਯੋਗ ਨਹੀ ਮਿਲਿਆ ਤਾਂ ਉਸ ਨੇ ਆਪਣੀ ਪਾਰਟੀ ਨੂੰ ਖ਼ਤਮ ਕਰਨ ਦਾ ਨਿਰਣਾ ਕਰਦੇ ਹੋਏ ਆਪਣੇ ਆਪ ਨੂੰ ਰਿਸ਼ਵਤਖੌਰ ਬਾਦਲ ਦਲੀਆਂ ਜਾਂ ਕਾਂਗਰਸ ਜਮਾਤ ਦੇ ਹਵਾਲੇ ਕਰਨ ਜਾਂ ਰਹੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ. ਰਾਮੂਵਾਲੀਏ ਤੋ ਪੁੱਛਣਾ ਚਾਹੇਗਾਂ ਕਿ ਕੀ ਹੁਣ ਪੰਜਾਬ ਅਤੇ ਸਿੱਖ ਕੌਮ ਦੀਆਂ ਵਿਦੇਸ਼ਾ ਵਿਚ ਪੀੜ੍ਹਿਤ ਸਮੁੱਚੀਆਂ ਬੀਬੀਆਂ ਨੂੰ ਇਨਸਾਫ ਮਿਲ ਗਿਆ ਹੈ ਜਾਂ ਉਹਨਾਂ ਦੇ ਮੁੜ ਵਸੇਬੇ ਦਾ ਸਹੀ ਪ੍ਰਬੰਂਧ ਹੋ ਗਿਆ ਹੈ ? ਆਪਣੇ ਰਲੇਵੇ ਦਾ ਰਿਸ਼ਵਤਖੋਰਾਂ, ਬੇਈਮਾਨਾਂ ਅਤੇ ਪੰਜਾਬ ਦੇ ਨਿਵਾਸੀਆਂ ਨਾਲ ਜ਼ਬਰ-ਜੁਲਮ ਕਰਨ ਵਾਲੀਆਂ ਪਾਰਟੀਆਂ ਨਾਲ ਫੈਸਲਾ ਕਰਕੇ, ਉਹ ਕਿਹੜੇ ਸਿਧਾਤਾਂ ਅਤੇ ਉਚੇ ਇਖ਼ਲਾਕ ਦੀ ਗੱਲ ਕਰ ਰਹੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਰਾਮੂਵਾਲੀਏ ਵੱਲੋ ਸਿਧਾਤਾਂ ਦੀ ਗੱਲ ਕਰਨ ਉਤੇ ਤਿੱਖਾਂ ਪ੍ਰਤੀਕ੍ਰਮ ਪ੍ਰਗਟ ਕਰਦੇ ਹੋਏ ਅੱਜ ਚੰਡੀਗੜ੍ਹ ਦੀ ਪ੍ਰੈਸ ਨੂੰ ਜਾਰੀ ਕੀਤੇ ਗਏ ਇਕ ਬਿਆਨ ਵਿਚ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸਮੁੱਚੀਆਂ ਜਮਾਤਾਂ ਅਤੇ ਪੰਜਾਬੀਆਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਸ. ਰਾਮੂਵਾਲੀਆਂ ਕਮਿਊਨਿਸ਼ਟ ਜਮਾਤਾਂ ਸੀ.ਪੀ.ਆਈ, ਸੀ.ਪੀ.ਐਮ ਦੀ ਸੋਚ ਦਾ ਹਾਮੀ ਰਿਹੇ ਹਨ । ਕਾਮਰੇਡਾਂ ਦੇ ਮਰਹੂਮ ਆਗੂ ਸ੍ਰੀ ਹਰਕ੍ਰਿਸ਼ਨ ਸੁਰਜੀਤ ਦੀਆਂ ਮਿਹਰਬਾਨੀਆਂ ਦੀ ਬਦੌਲਤ ਹੀ ਰਾਮੂਵਾਲੀਆਂ ਐਮ ਪੀ ਬਣਦੇ ਰਹੇ ਹਨ ਅਤੇ ਸੈਟਰਲ ਦੀ ਹਕੂਮਤ ਵਿਚ ਵਜ਼ੀਰੀ ਦਾ ਆਨੰਦ ਮਾਣਦੇ ਰਹੇ ਹਨ । ਹੋਰ ਵੀ ਉੱਚ ਰੁਤਵਿਆਂ ਤੇ ਰਹੇ । ਕੀ ਉਹ ਹੁਣ ਬਾਦਲ ਦਲ ਜਾਂ ਕਾਂਗਰਸ ਦੀਆਂ ਦਾਗੀ ਜਮਾਤਾਂ ਵਿਚ ਜਾਂ ਕੇ ਸ੍ਰੀ ਹਰਕ੍ਰਿਸ਼ਨ ਸੁਰਜੀਤ ਵਰਗੇ ਆਪਣੇ ਆਗੂਆਂ ਦੀ ਆਤਮਾਂ ਨੂੰ ਹੋਰ ਦੁੱਖ ਨਹੀ ਪਹੁੰਚਾ ਰਹੇ ? ਕੀ ਸ. ਰਾਮੂਵਾਲੀਏ ਦੇ ਇਸ ਫੈਸਲੇ ਨਾਲ ਉਹਨਾਂ ਦੀ ਆਤਮਾਂ ਨੂੰ ਚੈਨ ਮਿਲ ਸਕੇਗਾਂ ?
ਸ. ਮਾਨ ਨੇ ਪੰਜਾਬ ਦੇ ਸਮੁੱਚੇ ਇਨਸਾਫ ਪਸੰਦਾਂ ਅਤੇ ਇਥੇ ਉੱਚੇ ਇਖ਼ਲਾਕ ਵਾਲੀਆਂ ਪਿਰਤਾਂ ਕਾਇਮ ਕਰਨ ਵਾਲੇ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੋ ਲੋਕ ਸਿਧਾਤਾਂ ਅਤੇ ਸੱਚ ਹੱਕ ਦਾ ਮੀਡੀਏ ਵਿਚ ਢੰਡੋਰਾਂ ਪਿੱਟ ਕੇ ਪ੍ਰਚਾਰ ਕਰਦੇ ਰਹੇ ਹਨ ਅਤੇ ਹੁਣ ਬਾਦਲ ਦਲੀਆਂ ਤੇ ਕਾਂਗਰਸ ਅੱਗੇ ਆਤਮ ਸਮਰਪਨ ਕਰਨ ਜਾ ਰਹੇ ਹਨ, ਅਜਿਹੇ ਆਗੂਆਂ ਦੇ ਅਮਲਾ ਉਤੇ ਬਾਜ ਨਜ਼ਰ ਰੱਖਦੇ ਹੋਏ ਭਵਿੱਖ ਵਿਚ ਆਪੋ ਆਪਣੇ ਵੋਟ ਹੱਕ ਦੀ ਵਰਤੋ ਉਸ ਸਖ਼ਸੀਅਤ ਦੇ ਹੱਕ ਵਿਚ ਕਰਨ ਜੋ ਅਮਲੀ ਰੂਪ ਵਿਚ ਮਨੁੱਖਤਾਂ ਪੱਖੀ, ਪੰਜਾਬ ਅਤੇ ਸਿੱਖ ਕੌਮ ਪੱਖੀ ਸਰਗਰਮੀਆਂ ਨੂੰ ਇਮਾਨਦਾਰੀ ਨਾਲ ਕਰਨ ਵਾਲਾ ਹੋਵੇ ਨਾ ਕਿ ਸਿਧਾਤਾਂ ਅਤੇ ਇਖ਼ਲਾਕ ਦੇ ਮਿੱਠੇ ਵਿਚ ਇਥੋ ਦੇ ਨਿਵਾਸੀਆਂ ਨੂੰ ਜ਼ਹਿਰ ਲਪੇਟ ਕੇ ਦੇਣ ਦੇ ਆਦੀ ਹੋਣ ।