ਚੰਡੀਗੜ੍ਹ- ਪੰਜਾਬ ਲੋਕਪਾਲ ਨੇ ਜਮੀਨ ਹੱਥਿਆਉਣ ਦੇ ਮਾਮਲੇ ਵਿੱਚ ਮੁੱਖਮੰਤਰੀ ਪਰਕਾਸ਼ ਸਿੰਗ ਬਾਦਲ ਅਤੇ ਗ੍ਰਾਮੀਣ ਵਿਕਾਸ ਅਤੇ ਪੰਚਾਇਤ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਦੇ ਖਿਲਾਫ਼ ਜਾਂਚ ਦੇ ਹੁਕਮ ਦਿੱਤੇ ਹਨ। ਗਲੋਬਲ ਹਿਊਮਨ ਰਾਈਟਸ ਨਾਂ ਦੀ ਐਨਜੀਓ ਨੇ ਰੋਪੜ ਦੇ ਬੜਾਫੁਲ ਪਿੰਡ ਦੀ 282 ਏਕੜ ਜਮੀਨ ਤੇ ਕਬਜ਼ੇ ਦੀ ਸਿਕਾਇਤ ਲੋਕਪਾਲ ਕੋਲ ਕੀਤੀ ਹੈ।ਮੁੱਖਮੰਤਰੀ ਦੇ ਖਿਲਾਫ਼ ਲੋਕਪਾਲ ਕੋਲ ਦਾਇਰ ਕੀਤਾ ਗਿਆ ਇਹ ਦੂਸਰਾ ਮਾਮਲਾ ਹੈ।
ਮੁੱਖਮੰਤਰੀ ਤੇ ਐਨਜੀਓ ਵਲੋਂ ਇਹ ਅਰੋਪ ਲਗਾਇਆ ਗਿਆ ਹੈ ਕਿ ਉਸ ਨੇ ਮੰਤਰੀ ਦੀ ਮਿਲੀਭੁਗਤ ਨਾਲ ਸ਼ਾਮਲਾਟ ਤੇ ਕਬਜ਼ਾ ਕਰਕੇ 2007 ਵਿੱਚ ਸੁਪਰੀਮ ਕੋਰਟ ਵਲੋਂ ਜਾਰੀ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ। ਕਨੂੰਨੀ ਤੌਰ ਤੇ ਪੰਚਾਇਤੀ ਜਮੀਨ ਨੂੰ ਨਾਂ ਤਾਂ ਵੇਚਿਆ ਜਾ ਸਕਦਾ ਹੈ ਅਤੇ ਨਾਂ ਹੀ ਕਿਸੇ ਹੋਰ ਦੇ ਨਾਂ ਤੇ ਟਰਾਂਸਫਰ ਕੀਤਾ ਜਾ ਸਕਦਾ ਹੈ। ਮੁੱਖਮੰਤਰੀ ਬਾਦਲ ਨੇ ਇਸ ਜਮੀਨ ਤੇ ਕਬਜਾ ਕਰਕੇ ਉਸ ਤੇ ਦਰੱਖਤ ਲਗਾ ਦਿੱਤੇ ਹਨ। ਲੋਕਪਾਲ ਨੇ ਇਸ ਮਾਮਲੇ ਦੀ ਜਾਂਚ ਦਾ ਕੰਮ ਆਈਜੀ ਨੂੰ ਸੌਂਪ ਦਿੱਤਾ ਹੈ ਅਤੇ 20 ਦਿਸੰਬਰ ਤੱਕ ਰਿਪੋਰਟ ਦੇਣ ਲਈ ਕਿਹਾ ਗਿਆ ਹੈ।