ਮੁੰਬਈ- ਮਹੇਸ਼ ਭੱਟ ਆਪਣੀ ਅਗਲੀ ਫਿਲਮ ਲਈ ਬਿੱਗ ਬਾਸ ਵਿੱਚ ਐਂਟਰੀ ਕਰ ਚੁੱਕੀ ਪਾਰਨ ਸਟਾਰ ਸਨੀ ਲਿਓਨ ਨੂੰ ਲਾਂਚ ਕਰਨਾ ਚਾਹੁੰਦੇ ਹਨ। ਇਸ ਫਿਲਮ ਦੁਆਰਾ ਉਹ ਆਪਣੇ ਪੁੱਤਰ ਰਾਹੁਲ ਨੂੰ ਬਾਲੀਵੁੱਡ ਵਿੱਚ ਐਂਟਰੀ ਦਿਵਾ ਰਹੇ ਹਨ। ਇਸ ਫਿਲਮ ਦਾ ਟਾਈਟਲ ‘ਬਲਿਊ ਫਿਲਮ’ ਰੱਖਿਆ ਗਿਆ ਹੈ।
ਲਿਓਨ ਇੱਕ ਇੰਡੋ-ਕਨੇਡੀਅਨ ਸਟਾਰ ਅਤੇ ਅਡੱਲਟ ਫਿਲਮ ਐਕਟਰੈਸ ਹੈ। ਹਾਲ ਹੀ ਵਿੱਚ ਉਹ ਬਿੱਗ ਬਾਸ ਦੇ ਘਰ ਵਿੱਚ ਦਾਖਿਲ ਹੋਈ ਹੈ। ਰਾਹੁਲ ਨੇ ਵੀ ਕਿਹਾ ਕਿ ਉਹ ਸਨੀ ਲਿਓਨ ਦੇ ਬਹੁਤ ਵੱਡੇ ਫੈਨ ਹਨ। ਮਹੇਸ਼ ਭੱਟ ਨੇ ਵੀ ਇਹ ਮੰਨਿਆ ਹੈ ਕਿ ਉਹ ਆਪਣੇ ਪੁੱਤਰ ਨੂੰ ਪਾਰਨ ਸਟਾਰ ਨਾਲ ਕਾਸਟ ਕਰਨ ਜਾ ਰਹੇ ਹਨ। ਉਨ੍ਹਾਂ ਇਹ ਵੀ ਮੰਨਿਆ ਕਿ ਇਹ ਪ੍ਰੋਜੈਕਟ ਬਲਿਊ ਪਿਲਮ ਤੋੰ ਕਿਤੇ ਵੱਧ ਹੋਵੇਗਾ।