ਫਤਿਹਗੜ੍ਹ ਸਾਹਿਬ : – ਸ. ਕਿਰਨਬੀਰ ਸਿੰਘ ਮਾਨ ਐਸ ਡੀ ਐਮ ਸ੍ਰੀ ਆਨੰਦਪੁਰ ਸਾਹਿਬ ਦੀ ਬੀਤੇ ਦਿਨੀ ਹੋਈ ਸਾਜ਼ਸੀ ਮੌਤ ਉਤੇ ਡੂੰਘੇ ਦੁੱਖ ਦਾ ਇਜਹਾਰ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਕਿ ਸ. ਕਿਰਨਬੀਰ ਸਿੰਘ ਮਾਨ ਸਾਡੇ ਪ੍ਰੀਵਾਰਾਂ ਵਿਚੋ ਸੀ । ਉਹ ਬਹੁਤ ਹੀ ਨੇਕ, ਇਮਾਨਦਾਰ ਅਤੇ ਲੋਕਾਂ ਦੀਆਂ ਮੁਸਕਿਲਾਂ ਨੂੰ ਹੱਲ ਕਰਨ ਦੀ ਵੱਡੀ ਇੱਛਾ ਦੇ ਮਾਲਿਕ ਸਨ । ਉਹ ਕਦੀ ਵੀ ਆਤਮ ਹੱਤਿਆਂ ਵਰਗੀ ਕਮਜੋਰ ਗੱਲ ਨਹੀ ਸਨ ਕਰ ਸਕਦੇ । ਉਹਨਾਂ ਦੀ ਹੋਈ ਮੌਤ ਕਿਸੇ ਰਹਿਸਮਈ ਭੇਦ ਵੱਲ ਪ੍ਰਤੱਖ ਇਛਾਰਾਂ ਕਰਦੀ ਹੈ ਕਿ ਉਹਨਾਂ ਨੂੰ ਕਿਸੇ ਸਾਜਿ਼ਸ ਅਧੀਨ ਮੌਤ ਦੇ ਮੂੰਹ ਵਿਚ ਧਕੇਲਿਆਂ ਗਿਆ ਹੈ ਅਤੇ ਇਸ ਹੋਈ ਦੁੱਖਦਾਇਕ ਮੌਤ ਪਿਛੇ ਕਿਸੇ ਪ੍ਰਭਾਵਸਾਲੀ ਹਕੂਮਤ ਜਮਾਤ ਦੇ ਸਿਆਸੀ ਆਗੂ ਅਤੇ ਉੱਚ ਅਫ਼ਸਰਸਾਹੀ ਦਾ ਹੱਥ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਸ ਲਈ ਅਸੀ ਪੰਜਾਬ ਦੀ ਬਾਦਲ ਹਕੂਮਤ ਅਤੇ ਸੈਟਰ ਦੀ ਡਾ. ਮਨਮੋਹਨ ਸਿੰਘ ਹਕੂਮਤ ਤੋ ਮੰਗ ਕਰਦੇ ਹਾਂ ਕਿ ਸ. ਕਿਰਨਬੀਰ ਸਿੰਘ ਮਾਨ ਪੀ ਸੀ ਐਸ ਵਰਗੇ ਇਮਾਨਦਾਰ ਅਫ਼ਸਰ ਦੀ ਹੋਈ ਮੌਤ ਦਾ ਕਿਸੇ ਵੀ ਨਿਰਪੱਖ ਏਜੰਸੀ ਤੋ ਛਾਣਬੀਨ ਕਰਵਾਕੇ ਸੱਚਾਈ ਨੂੰ ਸਾਹਮਣੇ ਲਿਆਦਾ ਜਾਵੇ ਅਤੇ ਇਸ ਦੇ ਸਾਜਿ਼ਸਕਾਰੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਖ਼ਤ ਸਜਾਂ ਦਿੱਤੀ ਜਾਵੇ, ਤਾਂ ਜੋ ਹਕੂਮਤੀ ਨਸ਼ੇ ਵਿਚ ਕੋਈ ਵੀ ਸਿਆਸਤਦਾਨ ਜਾਂ ਅਫ਼ਸਰ ਆਪਣੇ ਅਧੀਨ ਕੰਮ ਕਰਨ ਵਾਲੇ ਕਿਸੇ ਇਨਸਾਨ ਨੂੰ ਮਜਬੂਰਨ ਮੌਤ ਵੱਲ ਨਾ ਧਕੇਲ ਸਕੇ ।
ਸਸਮ।ਜਪਗ
ਕੇ ਵੀ ਐਸ ਮਾਨ ਦੀ ਹੋਈ ਸਾਜ਼ਸੀ ਮੌਤ ਦੀ ਕਿਸੇ ਨਿਰਪੱਖ ਏਜੰਸੀ ਤੋ ਛਾਨਬੀਨ ਕਰਵਾਈ ਜਾਵੇ
This entry was posted in ਪੰਜਾਬ.