ਬੰਗਲੌਰ- ਮੈਂਗਲੌਰ ਦੇ ਇਕ ਪੱਬ ਵਿਚ ਲੜਕੀਆਂ ਨੂੰ ਕੁਟਣ ਤੋਂ ਬਾਅਦ ਸ੍ਰੀ ਰਾਮ ਸੈਨਾ ਨਿਡਰ ਹੋ ਗਈ ਹੈ। ਹੁਣ ਉਸਨੇ ਧਮਕੀ ਦਿਤੀ ਹੈ ਕਿ 14 ਫਰਵਰੀ ਨੂੰ ਵੈਲੰਟਾਈਨ ਡੇ ਤੇ ਸਰਵਜਨਿਕ ਰੂਪ ਵਿਚ ਪਿਆਰ ਦਾ ਇਜ਼ਹਾਰ ਕਰਨ ਵਾਲੇ ਲੜਕੇ
ਸ੍ਰੀ ਰਾਮ ਸੈਨਾ ਦੇ ਆਗੂ ਪਰਮੋਦ ਮੁਤਾਲਿਕ ਨੇ ਕਿਹਾ ਹੈ ਕਿ ਸਾਡੇ ਵਰਕਰ ਹੋਟਲਾਂ, ਹੋਸਟਲਾਂ ਅਤੇ ਕਾਲਿਜਾਂ ਦੇ ਸਾਹਮਣੇ ਪ੍ਰਦਰਸ਼ਨ ਕਰਨਗੇ। ਕਰਨਾਟਕ ਵਿਚ ਇਸ ਸੰਸਥਾ ਵਲੋਂ ਸਰਕਾਰ ਨੂੰ ਇਹ ਅਪੀ਼ਲ ਵੀ ਕੀਤੀ ਜਾਵੇਗੀ ਕਿ ਵੈਲੰਟਾਈਨ ਡੇ ਨੂੰ ਮਨਾਉਣ ਤੇ ਪਬੰਦੀ ਲਗਾਈ ਜਾਵੇ। ਇਸ ਸੰਸਥਾ ਨੇ ਪੰਜ ਟੀੰਮਾਂ ਬਣਾਈਆਂ ਹਨ ਜੋ 14 ਫਰਵਰੀ ਨੂੰ ਸਾਰੀਆਂ ਥਾਂਵਾਂ ਤੇ ਨਜ਼ਰ ਰੱਖਣਗੀਆਂ। ਉਨ੍ਹਾਂ ਕੋਲ ਖੁਫੀਆ ਕੈਮਰੇ ਵੀ ਹੋਣਗੇ। ਟੀਮ ਦੇ ਨਾਲ ਹਲਦੀ ਅਤੇ ਮੰਗਲਸੂਤਰ ਦੇਨਾਲ ਪੰਡਿਤ ਵੀ ਹੋਣਗੇ। ਉਹ ਵਿਆਹ ਪੂਰਾ ਕਰਵਾਉਣਗੇ ਅਤੇ ਇਹ ਵਿਆਹ ਰਜਿਸਟਰਡ ਵੀ ਹੋਣਗੇ। ਇਸ ਸੰਸਥਾ ਦੇ ਆਗੂਆਂ ਦਾ ਕਹਿਣਾ ਹੈ ਕਿ ਸਾਡੇ ਵਰਕਰ ਕਨੂੰਨ ਹੱਥ ਵਿਚ ਨਹੀਂ ਲੈਣਗੇ ਅਤੇ ਨਾਲ ਹੀ ਇਹ ਧਮਕੀ ਦਿਤੀ ਹੈ ਕਿ ਜਿਹੜੇ ਮਾਂ ਬਾਪ ਇਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੱਚਿਆਂ ਦੇ ਇਸ ਤਰ੍ਹਾਂ ਵਿਆਹ ਕੀਤੇ ਜਾਣ। ਉਹ ਆਪਣੇ ਮੁੰਡਿਆਂ ਅਤੇ ਕੁੜੀਆਂ ਨੂੰ 14 ਫਰਵਰੀ ਨੂੰ ਬਾਹਰ ਨਾਂ ਭੇਜਣ।