ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਸਿਰਕੱਢ ਪੰਜਾਬੀ ਗਾਇਕ ਕੁਲਦੀਪ ਮਾਣਕ ਦੀ ਮੌਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਕੁਲਦੀਪ ਮਾਣਕ ਪੰਜਾਬੀ ਲੋਕ ਗਾਇਕੀ ਦਾ ਉਹ ਰੌਸ਼ਨ ਸਿਤਾਰਾ ਸੀ ਜਿਸ ਨੇ ਪੰਜਾਬ ਦੇ ਲੋਕ ਨਾਇਕਾਂ, ਮੁਹੱਬਤੀ ਰੂਹਾਂ ਅਤੇ ਸੂਰਮਿਆਂ ਦੀਆਂ ਕਲੀਆਂ ਅਤੇ ਵਾਰਾਂ ਗਾ ਕੇ ਪੰਜਾਬੀਆਂ ਦੀਆਂ ਅਸੀਸਾਂ ਲਈਆਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲਿਆਂ ਵਿੱਚ ਆਪਣੀ ਕਲਾ ਪੇਸ਼ ਕਰਕੇ ਕੁਲਦੀਪ ਮਾਣਕ ਨੇ ਹਮੇਸ਼ਾਂ ਪੰਜਾਬੀ ਕਿਸਾਨਾਂ ਦਾ ਮਨੋਰੰਜਨ ਕੀਤਾ। ਡਾ: ਢਿੱਲੋਂ ਨੇ ਆਖਿਆ ਕਿ ਸਦੀਆਂ ਬਾਅਦ ਕੁਲਦੀਪ ਮਾਣਕ ਵਰਗੇ ਗਾਇਕ ਪੈਦਾ ਹੁੰਦੇ ਹਨ ਜਿਨ੍ਹਾਂ ਕੋਲ ਦਮਦਾਰ ਅਵਾਜ਼ ਵੀ ਹੋਵੇ ਅਤੇ ਧਰਤੀ ਦੀ ਮਰਿਆਦਾ ਨੂੰ ਜਾਨਣ ਦੇ ਨਾਲ ਨਾਲ ਨਿਭਾਉਣ ਦੀ ਲਿਆਕਤ ਵੀ ਹੋਵੇ।
ਪੀ ਏ ਯੂ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਵੱਲੋਂ ਕੁਲਦੀਪ ਮਾਣਕ ਦੀ ਮੌਤ ਤੇ ਅਫਸੋਸ ਦਾ ਪ੍ਰਗਟਾਵਾ
This entry was posted in ਖੇਤੀਬਾੜੀ.