ਗੀਤ ਕਦੇ ਮਰਦੇ ਨਹੀਂ ਹੁੰਦੇ-( ਮਾਣਕ)

ਜਿਹਨੂੰ ਟਿੱਲੇ ਤੋਂ ਹੀਰ ਦੀ ਸੂਰਤ ਦੀਹਦੀ ਸੀ-

ਜੋ ਸਰਵਣ ਪੁੱਤਰ ਵਰਗਾ, ਸਾਹਿਬਾਂ ਦਾ ਤਰਲਾ ਬਣਿਆ

ਇੱਛਰਾਂ ਦੀਆਂ ਧਾਹਾਂ ਸੁਣਦਾ

ਸਾਹਿਬਾ ਨੂੰ ਭਰਾਵਾਂ ਦੀ ਬਣੀ ਨਾ ਦੇਖ ਸਕਿਆ-

ਚੰਨ ਲਈ ਖ਼ੈਰ ਮੰਗਦਾ

ਕਦੇ ਕਹਿੰਦਾ ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਂਗੀ-

ਕਦੇ ਗਾਉਂਦਾ ਮੇਰਾ ਰਾਂਝਾ ਬੇਪ੍ਰਵਾਹ ਕੁੜੀਓ-

ਤੇ ਕਦੇ ਕਹਿੰਦਾ ਤੇਰੀ ਆਂ ਮੈਂ ਤੇਰੀ ਰਾਂਝਾ ਤੇਰੀ ਆਂ ਮੈਂ ਤੇਰੀ ਵੇ-

ਸ਼ਹਿਰਾਂ ਤੇ ਮਹਾਂਨਗਰਾਂ ਵਿਚ ਲੋਕ ਗਾਥਾਵਾਂ ਨੂੰ ਪਹੁੰਚਾਉਣ ਵਾਲਾ

ਪਿੰਡ ਦੀ ਜੂਹ ਤੋਂ ਜਰਾ ਓਹਲੇ ਹੋਇਆ ਹੈ
ਸੰਗੀਤ ਦੀ ਦੁਨੀਆਂ ‘ਚ ਮਾਤਮ ਰੋਇਆ ਹੈ

ਉਹਦੀਆਂ ਕਲੀਆਂ ਹੋਰ ਫੁੱਟਣਗੀਆਂ-ਖਾਕ ਚੋਂ

ਦੋਸਤੋ! ਸੰਗੀਤ ਕਦੇ ਖ਼ਰਦੇ ਨਹੀਂ ਹੁੰਦੇ  ,
ਗੀਤ ਕਦੇ ਮਰਦੇ ਨਹੀਂ ਹੁੰਦੇ

ਅਲਵਿਦਾ !!

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>