ਇਸਲਾਮਾਬਾਦ- ਪਾਕਿਸਤਾਨ ਦੇ ਸੈਨਾ ਮੁੱਖੀ ਜਨਰਲ ਅਸ਼ਫਾਕ ਪਰਵੇਜ਼ ਕਿਆਨੀ ਨੇ ਆਪਣੇ ਸੈਨਿਕਾਂ ਨੂੰ ਕਿਹਾ ਹੈ ਕਿ ਭਵਿਖ ਵਿੱਚ ਜੇ ਕੋਈ ਵੀ ਉਨ੍ਹਾਂ ਉਪਰ ਹਮਲਾ ਕਰਦਾ ਹੈ ਤਾਂ ਉਸ ਦਾ ਵੀਰਤਾ ਨਾਲ ਜਵਾਬ ਦਿੱਤਾ ਜਾਵੇ। ਕਿਆਨੀ ਨੇ ਆਪਣੀ ਸੈਨਾ ਨੂੰ ਇਹ ਆਰਡਰ ਦਿੱਤੇ ਹਨ ਕਿ ਭਵਿਖ ਵਿੱਚ ਕਿਸੇ ਵੀ ਹਮਲਾਵਰ ਨੂੰ ਬਖਸਿਆ ਨਾਂ ਜਾਵੇ।
ਪਾਕਿਸਤਾਨੀ ਚੌਂਕੀਆਂ ਤੇ ਨੈਟੋ ਵਲੋਂ ਹੋਏ ਹਮਲੇ ਦਾ ਸਰਕਾਰ ਅਤੇ ਸੈਨਾ ਨੇ ਸਖਤ ਰੋਸ ਜਾਹਿਰ ਕੀਤਾ ਸੀ ਅਤੇ ਨੈਟੋ ਸੈਨਾ ਦੀ ਸਪਲਾਈ ਬੰਦ ਕਰ ਦਿੱਤੀ ਸੀ। ਅਫ਼ਗਾਨਿਸਤਾਨ ਦੇ ਭਵਿਖ ਨੂੰ ਲੈ ਕੇ ਜਰਮਨੀ ਦੇ ਬਾਨ ਸ਼ਹਿਰ ਵਿੱਚ ਹੋ ਰਹੀ ਬੈਠਕ ਦਾ ਵੀ ਬਾਈਕਾਟ ਕੀਤਾ ਹੈ। ਰੱਖਿਆ ਮੰਤਰੀ ਮੁਖਤਾਰ ਨੇ ਵੀ ਕਿਹਾ ਸੀ ਕਿ ਜਦੋਂ ਅਮਰੀਕਾ ਨੈਟੋ ਦੇ ਇਸ ਹਮਲੇ ਦੀ ਮਾਫ਼ੀ ਮੰਗੇਗਾ ਤਾਂ ਹੀ ਸਪਲਾਈ ਬਹਾਲ ਕੀਤੀ ਜਾਵੇਗੀ।
ਜਨਰਲ ਕਿਆਨੀ ਨੇ ਆਣੀ ਸੈਨਾ ਨੂ ਇਹ ਨਿਰਦੇਸ਼ ਦਿੱਤੇ ਹਨ ਕਿ ਜੇ ਉਨ੍ਹਾਂ ਉਪਰ ਕੋਈ ਹਮਲਾ ਹੁੰਦਾ ਹੈ ਤਾਂ ਉਹ ਖੁਦ ਫੈਸਲਾ ਕਰੇ, ਕਿਸੇ ਆਰਡਰ ਦਾ ਇੰਤਜ਼ਾਰ ਨਾਂ ਕਰੇ ਕਿਉਂਕਿ ਉਹ ਆਪਣੀ ਸੈਨਾ ਤੇ ਵਿਸ਼ਵਾਸ਼ ਰੱਖਦੇ ਹਨ। ਸੈਨਾ ਤੇ ਕਿਸੇ ਵੀ ਤਰ੍ਹਾਂ ਦੇ ਵਾਰ ਦਾ ਕਰਾਰਾ ਜਵਾਬ ਦਿੱਤਾ ਜਾਵੇ, ਭਾਂਵੇ ਉਸ ਦੇ ਕੋਈ ਵੀ ਸਿੱਟੇ ਨਿਕਲਣ ਜਾਂ ਉਹ ਸਾਨੂੰ ਕਿੰਨਾ ਵੀ ਮਹਿੰਗਾ ਪਵੇ। ਸੰਸਦ ਵਿੱਚ ਵੀ ਇਨ੍ਹਾਂ ਹਮਲਿਆਂ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਭਵਿਖ ਵਿੱਚ ਅਜਿਹੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ।