ਯੋਰਪ,(ਰੁਪਿੰਦਰ ਢਿੱਲੋ ਮੋਗਾ) – ਪੰਜਾਬੀ ਕਲਚਰਲ ਸੋਸਾਇਟੀ ਫਿਨਲੈਡ ਦੇ ਪ੍ਰਧਾਨ ਸ੍ਰ ਗੁਰਵਿੰਦਰ ਸਿੰਘ ਸਿੱਧੂ ਨੇ ਪ੍ਰੈਸ ਨੂੰ ਭੇਜੀ ਜਾਣਕਾਰੀ ਦੱਸਿਆ ਕਿ ਪਿੱਛਲੀ ਦਿਨੀ ਸੁਰੀਲੀ ਆਵਾਜ ਦੇ ਮਾਲਿਕ ਪੰਜਾਬੀ ਸਰੋਤਿਆ ਦੇ ਮਨਚਾਹੇ ਗਾਇਕ ਸਿਮਰਨ ਗੋਰਾਇਆ ਦੀ ਵੰਝਲੀ ਨੇ ਫਿਨਲੈਡ ਚ ਖੂਬ ਰੰਗ ਬਣਿਆ।ਅੰਬੈਸੀ ਆਫ ਇੰਡੀਆ,ਸਿੰਘ ਬ੍ਰਦਰਜ ਮਿਊਜਿਕ ਕੰਪਨੀ ਤੁ ਨਾਈਅ ਸਵੀਡਨ ਵੱਲੋ ਸਿਮਰਨ ਗੋਰਾਇਆ ਦੇ ਯਰੋਪ ਟੂਰ ਦੇ ਪੜਾਅ ਦੋਰਾਨ ਫਿਨਲੈਡ ਚ ਇੱਕ ਰੰਗਾ ਰੰਗ ਪ੍ਰੋਗਰਾਮ ਦਾ ਆਜੋਯਨ ਕੀਤਾ ਗਿਆ।ਪੰਜਾਬੀਆ ਦੇ ਭਰਵੇ ਇੱਕਠ ਨੇ ਇਹ ਸਾਬਿਤ ਕਰ ਦਿੱਤਾ ਕਿ ਪ੍ਰਦੇਸ਼ਾ ਵਿੱਚ ਵੱਸੇ ਪੰਜਾਬੀ ਆਪਣੀ ਮਾਂ ਬੋਲੀ ਅਤੇ ਵਿਰਸੇ, ਸਭਿਆਚਾਰ ਨੂੰ ਹਮੇਸ਼ਾ ਜਿਊਦਾ ਰੱਖਣ ਰਹਿੰਦੀ ਦੁਨੀਆ ਤੱਕ ਇਸੇ ਤਰਾ ਇੱਕਠੇ ਹੋ ਉਪਰਾਲੇ ਕਰਦੇ ਰਹਿਣਗੇ ਅਤੇ ਆਪਣੀ ਮਾਂ ਬੋਲੀ ਪ੍ਰਤੀ ਪਿਆਰ ਵਿਖਾਉਦੇ ਰਹਿਣਗੇ। ਪ੍ਰੋਗਰਾਮ ਦੋਰਾਨ ਜਿੱਥੇ ਗਾਇਕ ਸਿਮਰਨ ਗੋਰਾਇਆ ਨੇ ਆਪਣੀ ਸੁਰੀਲੀ ਆਵਾਜ ਦੇ ਜਾਦੂ ਨਾਲ ਦਰਸ਼ਕਾ ਨੂੰ ਕੀਲੀ ਰੱਖਿਆ,ਉੱਥੇ ਹੀ ਪ੍ਰਸਿੱਧ ਹਾਸ ਕਲਾਕਾਰ ਭਕਨਾ ਅਮਲੀ ਨੇ ਆਪਣੀ ਹਾਸਿਆ ਦੀ ਲੜੀ ਨਾਲ ਦਰਸ਼ਕਾ ਦੇ ਢਿੱੜੀ ਪੀੜਾ ਪਾਈ ਰੱਖੀਆ ਅਤੇ ਨਵਨਿਧੀ ਸੰਧੂ ਦੀ ਗਿੱਧੇ ਦੀ ਟੀਮ ਨੇ ਮੰਚ ਤੇ ਖੂਬ ਰੰਗ ਬਿਖੇਰਿਹਾ ਅਤੇ ਦਰਸ਼ਕਾ ਦੀ ਵਾਹ ਵਾਹ ਖੱਟੀ।ਫਿਨਲੈਡ ਤੋ ਸ੍ਰ ਜੰਗ ਬਹਾਦਰ ਨੇ ਵੀ ਦੋ ਗਾਣੇ ਗਾ ਆਪਣਾ ਆਪਣੀ ਸੰਗੀਤ ਪ੍ਰਤੀ ਮੋਹ ਦਰਸ਼ਕਾ ਨਾਲ ਸਾਂਝਾ ਕੀਤਾ।ਇਸ ਦੋਰਾਨ ਕਲੀਆ ਦੇ ਬਾਦਸ਼ਾਹ ਸ੍ਰੀ ਕੁਲਦੀਪ ਮਾਣਕ ਨੂੰ ਸ਼ਰਧਾਜਲੀ ਭੇਟ ਕੀਤੀ ਗਈ। ਇਸ ਪ੍ਰੋਗਰਾਮ ਦੇ ਭਾਰੀ ਇੱਕਠ ਦੇ ਮੋਕੇ ਸਵੀਡਨ ਤੋ ਜਾਣੇ ਪਛਾਣੇ ਪ੍ਰਮੋਟਰ ਸਿੰਘ ਬ੍ਰਦਰਜ ਵਾਲੇ ਸ੍ਰ ਰਣਜੀਤ ਸਿੰਘ ਧਾਲੀਵਾਲ ਵੱਲੋ ਤਿਆਰ ਕੀਤੀ ਗਈ ਸਿਮਰਨ ਗੋਰਾਇਆ ਵਾਲੇ ਦੀ ਨਵੀ ਕੈਸੇਟ ਮਿਸਟਰ ਬੈਡਮੈਨ ਯਰੋਪ ਵਿੱਚ ਰਿਲੀਜ ਕੀਤੀ ਗਈ।ਇਸ ਸਫਲ ਸ਼ੋ ਦਾ ਸਿਹਰਾ ਪੰਜਾਬੀ ਕਲਚਰਲ ਸੋਸਾਇਟੀ ਫਿਨਲੈਡ ਦੇ ਪ੍ਰਧਾਨ ਸ੍ਰ ਗੁਰਵਿੰਦਰ ਸਿੰਘ ਸਿੱਧੂ ਨੇ ਫਿਨਲੇਡ ਵਿੱਚ ਵੱਸਦੇ ਤਾਮਾਮ ਪੰਜਾਬੀ ਭਾਈਚਾਰੇ ਅਤੇ ਪੰਜਾਬੀ ਕਲਚਰਲ ਸੋਸਾਇਟੀ ਫਿਨਲੈਡ ਦੇ ਸੱਭ ਅਹੁਦੇਦਾਰਾ ਨੇ ਨਾਮ ਕੀਤਾ ਅਤੇ ਸਵੀਡਨ ਤੋ ਰਣਜੀਤ ਸਿੰਘ ਧਾਲੀਵਾਲ,ਆਜ਼ਾਦ ਸਿੰਘ ਭੁਲਰ,ਅਮਰਿੰਦਰ ਗੋਰਾਇਆ,ਮਾਨਵ ਫੁੱਲ,ਨਿਰਮਲ ਜੀ, ਬਿੱਟੂ ਖਹਿਰਾ, ਰਣਜੀਤ ਸਿੰਘ ਗਿੱਲ, ਡਿਪਟੀ, ਬੋਬੀ ਸ਼ਰਮਾ,ਸ੍ਰ ਦਵਿੰਦਰ ਸਿੰਘ ਸੈਣੀ, ਸ੍ਰ ਜੰਗ ਬਹਾਦਰ ਸਿੰਘ,ਸ੍ਰ ਭੁਪਿੰਦਰ ਸਿੰਘ ਬਰਾੜ, ਸ੍ਰ ਸੁਖਦਰਸ਼ਨ ਸਿੰਘ ਗਿੱਲ ਮੋਗਾ , ਨਰੇਸ਼ਪਾਲ ਸਿੰਹ ਬੁੱਘੀਪੁਰਾ ਆਦਿ ਸੱਭ ਦਰਸ਼ਕਾ ਦਾ ਅਤਿ ਧੰਨਵਾਦ ਕੀਤਾ ਜਿੰਨਾ ਨੇ ਇਸ ਸ਼ੋਅ ਚ ਸ਼ਾਮਿਲ ਹੋ ਇਸ ਸ਼ੋ ਦੀ ਰੋਣਕ ਵਧਾਈ।ਆਉਣ ਵਾਲੇ ਦਿਨਾ ਚ ਸਿਮਰਨ ਗੋਰਾਇਅ ਨਾਰਵੇ ਸਵੀਡਨ ਡੈਨਮਾਰਕ, ਇੱਟਲੀ, ਸਪੇਨ,ਫਰਾਸ, ਜਰਮਨੀ ਆਦਿ ਚ ਆਪਣੀ ਗਾਇਕੀ ਦੇ ਰੰਗ ਬਣੇਗਾ।