ਇਸਲਾਮਾਬਾਦ-ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ ਹਲਕਾ ਬਰੇਨ ਸਟ੍ਰੋਕ ਹੋਇਆ ਸੀ ਅਤੇ ਕੁਝ ਖੂਨ ਵੀ ਵਗਿਆ ਸੀ। ਜਿਸ ਕਰਕੇ ਉਨ੍ਹਾਂ ਦੇ ਚੇਹਰੇ ਨੂੰ ਲਕਵਾ ਮਾਰ ਗਿਆ ਅਤੇ ਇਸਤੋਂ ਬਾਅਦ ਉਨ੍ਹਾਂ ਨੂੰ ਦੁਬਈ ਲਿਜਾਇਆ ਗਿਆ।
‘ਦ ਡੇਲੀ ਨਿਊਜ਼’ ਦੇ ਸੂਤਰਾਂ ਨੇ ਦਸਿਆ ਕਿ ਜ਼ਰਦਾਰੀ ਦੀ ਹਾਲਤ ਠੀਕ ਹੋਣ ਲਈ ‘ਸਪੀਚ ਥੈਰੇਪੀ’ ਸਮੇਤ ਕੁਝ ਹੋਰ ਇਲਾਜ ਦੀ ਲੋੜ ਹੈ। ਆਸ ਹੈ ਕਿ ਉਨ੍ਹਾਂ ਨੂੰ ਚੰਗੇਰੇ ਇਲਾਜ ਲਈ ਲੰਦਨ ਲਿਜਾਇਆ ਜਾਵੇ। ਰਾਸ਼ਟਰਪਤੀ ਜ਼ਰਦਾਰੀ ਨੂੰ ਪਿਛਲੇ ਮੰਗਲਵਾਰ ਨੂੰ ਦਿਲ ਦਾ ਦੌਰਾ ਪਿਆ ਸੀ। ਜਿਸ ਕਰਕੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਲਈ ਕਿਆਸ ਤੇਜ਼ ਹੋ ਗਏ ਸਨ ਕਿ ਉਨ੍ਹਾਂ ਨੂੰ ਅਹੁਦੇ ਤੋਂ ਲਾਹਿਆ ਜਾ ਸਕਦਾ ਹੈ। ਰਾਸ਼ਟਰਪਤੀ ਦੇ ਬੁਲਾਰੇ ਵਲੋਂ ਵੀਰਵਾਰ ਨੂੰ ਦਸਿਆ ਗਿਆ ਕਿ ਜ਼ਰਦਾਰੀ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਦੇ ਦੁਬਈ ਵਿਚ ਕਈ ਟੈਸਟ ਹੋਣੇ ਹਨ। ਬੁਲਾਰੇ ਅਨੁਸਾਰ ਉਨ੍ਹਾਂ ਨੂੰ ਆਈਸੀਯੂ ਤੋਂ ਜਨਰਲ ਵਾਰਡ ਵਿਚ ਤਬਦੀਲ ਕਰ ਦਿਤਾ ਗਿਆ ਹੈ।