ਫਰਾਂਸ, (ਸੰਧੂ)- ਪੈਰਿਸ ਦੇ ਅਮੀਰ ਇਲਾਕੇ ਦੀ ਧੁੰਨੀ ਵਿੱਚ ਮਹਿਗੇ ਬਰੈਂਡ ਦੀਆਂ ਘੜੀਆਂ ਦਾ ਦੁਨੀਆਂ ਦਾ ਸਭ ਤੋਂ ਵੱਡਾ ਸ਼ੋਅਰੂਮ ਖੁਲ ਰਿਹਾ ਹੈ।ਉਸ ਇਲਾਕੇ ਵਿੱਚ ਪਹਿਲਾਂ ਵੀ ਨਵੇਂ ਨਵੇਂ ਬਰੈਂਡ ਦੇ ਕਪੜੇ, ਬਿਉਟੀ ਲੁਕਸ ਅਤੇ ਜੁਤੀਆਂ ਆਦਿ ਦੇ ਗੈਲਰੀ ਲਫਾਇਤ ਤੇ ਪਰਾਨਤਾਂ ਜਿਹੇ ਮਹਿੰਗੇ ਸਟੋਰ ਖੁਲੇ ਹੋਏ ਹਨ।ਇਹ ਆਪਣੀ ਕਿਸਮ ਦਾ ਨਿਵੇਕਲਾ ਸ਼ੋਅਰੂਮ ਹੋਵੇਗਾ,ਜਿਥੇ ਵੱਖੋ ਵੱਖ ਨਾਮਵਾਰ ਮਾਰਕੇ ਦੀਆਂ ਘੜੀਆਂ ਮਿਲ ਸਕਣਗੀਆਂ।ਇਹ ਪੈਰਿਸ 9 ਦੀ ਤਿੰਨ ਮੰਜ਼ਲੀ ਬਿਲਡਿੰਗ ਦੇ 2000 ਮੀਟਰ ਦੇ ਸ਼ੌਅਰੂਮ ਨੂੰ ਸਵਿਟਜ਼ਰਲੈਂਡ ਫੈਮਲੀ ਗਰੁੱਪ ਬੁਛਰਰ ਨੇ ਕਰਾਏ ਉਪਰ ਲਿਆ ਹੈ।ਜਿਸ ਦਾ ਯੋਰਪ ਵਿੱਚ 1888 ਤੋਂ 26 ਦੁਕਾਨਾਂ ਤੇ 1200 ਵਰਕਰਾਂ ਨਾਲ ਕਾਰੋਬਾਰ ਕਾਮਯਾਬੀ ਨਾਲ ਚੱਲ ਰਿਹਾ ਹੈ।ਲੁਕਸ ਘੜੀਆਂ ਦਾ ਇਹ ਸ਼ੋਅਰੂਮ 2013 ਦੇ ਸ਼ੁਰੂ ਵਿੱਚ ਆਮ ਪਬਲਿੱਕ ਲਈ ਖੁੱਲ ਜਾਵੇਗਾ।ਇਥੇ ਇਹ ਵੀ ਵਰਨਣ ਯੋਗ ਹੈ ਕਿ ਇਹ ਉਹ ਬਿਲਡਿੰਗ ਹੈ ਜਿਸ ਨੂੰ ਓਲਡ ਇੰਗਲੈਂਡ ਦੇ ਨਾਂ ਨਾਲ ਜਾਣਿਆਂ ਜਾਦਾਂ ਹੈ। ਜਿਹੜੀ ਪਿਛਲੇ 144 ਸਾਲਾਂ ਤੋਂ ਆਪਣਾ ਕਾਰੋਬਾਰ ਚਲਾ ਰਹੀ ਸੀ, ਹੁਣ ਉਹ ਅਗਲੇ ਸਾਲ ਇਹ ਸ਼ੋਅਰੂਮ ਬੰਦ ਕਰ ਰਹੀ ਹੈ।