ਫਤਹਿਗੜ੍ਹ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਵੀਰ ਸਿੰਘ ਆਹਲੂਵਾਲੀਆ ਨੂੰ 15 ਦਸੰਬਰ ਨੂੰ ਮੁੜ ਵੀ.ਸੀ. ਦੇ ਅਹੁਦੇ ਦਾ ਚਾਰਜ਼ ਸੰਭਾਲਣ ਦੇ ਆਏ ਬਿਆਨ ਤੋਂ ਬਾਅਦ ਸਿੱਖ ਹਲਕਿਆਂ ਵਿਚ ਜਿੱਥੇ ਜ਼ਬਰਦਸ਼ਤ ਰੋਸ ਦੀ ਲਹਿਰ ਪਾਈ ਜਾ ਰਹੀ ਹੈ, ਉੱਥੇ ਵੱਖ-ਵੱਖ ਗਰਮ ਖਿਆਲੀ ਸਿੱਖ ਜਥੇਬੰਦੀਆਂ ਵਲੋਂ ਜਬਰਦਸ਼ਤ ਵਿਰੋਧ ਕਰਨ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਹੈ। ਇੱਥੇ ਵਰਨਣਯੋਗ ਹੈ ਕਿ ਡਾ ਆਹਲੂਵਾਲੀਆ ਦੇ ਇਸ ਯੂਨੀਵਰਸਿਟੀ ਦਾ ਵੀ.ਸੀ. ਨਿਯੁਕਤ ਹੋਣ ਦੇ ਪਹਿਲੇ ਦਿਨ ਤੋਂ ਹੀ ਉਹ ਵਿਵਾਦਾਂ ’ਚ ਘਿਰੇ ਆ ਰਹੇ ਹਨ ਤੇ ਪੰਥਕ ਜਥੇਬੰਦੀਆਂ ਉਨ੍ਹਾਂ ਦੀ ਨਿਯੁਕਤੀ ਦਾ ਲਗਾਤਾਰ ਵਿਰੋਧ ਕਰਦੀਆ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਖਨੌਰੀ ਨਿਵਾਸੀ ਨੋਜਵਾਨ ਜ਼ੋਰਾ ਸਿੰਘ ਉੱਪਲ ਨੇ ਡਾ. ਜਸਵੀਰ ਸਿੰਘ ਆਹਲੂਵਾਲੀਆ ਨਾਲ ਯੂਨੀ. ’ਚ ਦਾਖਲੇ ਦੇ ਮਾਮਲੇ ਤੇ ਤਲਖ-ਕਲਾਮੀ ਹੋਣ ਕਾਰਨ ਯੂਨੀਵਰਸਿਟੀ ਕੈਂਪਸ ’ਚ ਹੀ ਗੋਲੀ ਮਾਰ ਕੇ ਸਖਤ ਜਖ਼ਮੀ ਕਰ ਦਿੱਤਾ ਸੀ ਤੇ ਉਹ ਕਾਫੀ ਸਮਾਂ ਜ਼ੇਰੇ ਇਲਾਜ਼ ਰਹੇ ਹਨ। ਡਾ. ਆਹਲੂਵਾਲੀਆ ਵਲੋਂ ਹੁਣ 15 ਦਸੰਬਰ ਨੂੰ ਮੁੜ ਵੀ.ਸੀ. ਦਾ ਅਹੁੱਦਾ ਸੰਭਾਲਣ ਦੇ ਆਏ ਬਿਆਨ ਤੋਂ ਬਾਅਦ ਉਕਤ ਵਰਸਿਟੀ ਉਦੋਂ ਮੁੜ ਸੁਰਖੀਆਂ ’ਚ ਆ ਗਈ ਜਦੋਂ ਸਮਾਜ ਸੇਵਕ ਤੇ ਪੰਜਾਬ ਯੂਨੀ ਦੇ ਸਾਬਕਾ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ ਕਰਕੇ ਡਾ. ਆਹਲੂਵਾਲੀਆ ਦੀ ਨਿਯੁਕਤੀ ਯੂ.ਜੀ.ਸੀ ਦੇ ਨਿਯਮਾਂ ਅਨੁਸਾਰ ਨਾ ਹੋਣ ਕਾਰਨ ਚੁਣੋਤੀ ਦੇ ਦਿੱਤੀ ਤੇ ਹਾਈ ਕੋਰਟ ਨੇ ਸਬੰਧਤ ਧਿਰਾ ਨੂੰ ਨੋਟਿਸ ਜਾਰੀ ਕਰਕੇ 14 ਫਰਵਰੀ 2012 ਨੂੰ ਜਵਾਬ ਮੰਗਿਆ ਹੈ। ਇਸ ਦੇ ਨਾਲ ਹੀ ਡਾ. ਆਹਲੂਵਾਲੀਆ ਵਲੋਂ ਮੁੜ ਵੀ.ਸੀ ਦਾ ਅਹੁਦਾ ਸੰਭਾਲਣ ਦਾ ਸਖ਼ਤ ਵਿਰੋਧ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਤਿਖੀ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਕਿਹਾ ਕਿ ਬੀਜੇਪੀ ਅਤੇ ਆਰ.ਐਸ. ਐੱਸ ਦੀ ਹਿੰਦੂਤਵ ਅਤੇ ਫਿਰਕੂ ਸੋਚ ਦੇ ਗੁਲਾਮ ਬਣੇ ਸ. ਪ੍ਰਕਾਸ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਡਾ. ਆਹਲੂਵਾਲੀਆਂ ਵਰਗੇ ਕਥਿਤ ਅਯਾਸ ਕਿਸਮ ਦੇ ਇਨਸਾਨ ਨੂੰ ਸਿੱਖ ਕੌਮ ਦੀ ਇਸ ਮਹਾਨ ਯੂਨੀਵਰਸਿਟੀ ਦਾ ਵੀ ਸੀ ਲਗਾਉਣ ਦੀ ਕਾਰਵਾਈ ਕਰਕੇ ਉਹ ਸਿੱਖ ਸਮਾਜ ਤੇ ਦੂਸਰੀਆਂ ਕੌਮਾਂ ਨੂੰ ਕੀ ਸੰਦੇਸ ਦੇਣਾ ਚਾਹੁੰਦੇ ਹਨ ਅਤੇ ਸਿੱਖ ਧਰਮ ਦੀ ਕਿਹੜੀ ਸੇਵਾ ਕਰ ਰਹੇ ਹਨ? ਸ. ਮਾਨ ਨੇ ਕਿਹਾ ਕਿ ਫਤਹਿਗੜ੍ਹ ਸਾਹਿਬ ਦੇ ਇਸ ਇਤਿਹਾਸਿਕ ਅਸਥਾਨ ਤੇ ਕਿਸੇ ਤਰਾਂ ਦੀ ਅਜਿਹੀ ਕਾਰਵਾਈ ਨੂੰ ਕਦਾਚਿੱਤ ਬਰਦਾਸਤ ਨਹੀ ਕੀਤਾ ਜਾਵੇਗਾ ।
ਇਸੇ ਦੋਰਾਨ ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਤੇ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਭਾਈ ਮੋਹਕਮ ਸਿੰਘ ਨੇ ਇਸ ਮਾਮਲੇ ਤੇ ਰੋਸ਼ ਜਾਹਿਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੌਜਵਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਖੁਸ਼ ਕਰਨ ਲਈ ਵਾਰ ਵਾਰ ਡਾ. ਆਹਲੂਵਾਲੀਆਂ ਨੂੰ ਪੰਥਕ ਜਥੇਬੰਦੀਆਂ ਦੇ ਸਖ਼ਤ ਵਿਰੋਧ ਨੂੰ ਦਰਕਿਨਾਰ ਕਰਕੇ ਮੁੜ ਵਰਸਿਟੀ ਦਾ ਚਾਰਜ਼ ਸੰਭਾਲਣ ਲਈ ਦਬਾਅ ਬਣਾ ਰਹੇ ਹਨ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਸਪਸ਼ਟ ਕਰੇ ਕਿ ਡਾ. ਆਹਲੂਵਾਲੀਆ ਦੀ ਸਿੱਖ ਕੌਮ ਨੂੰ ਕੀ ਦੇਣ ਹੈ? ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ.ਸੀ ਨੂੰ ਦੁਬਾਰਾ ਚਾਰਜ਼ ਸੰਭਾਲਿਆ ਤਾਂ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਸਿੱਖ ਸੰਗਤਾਂ ਨੂੰ ਜਵਾਬਦੇਹ ਹੋਣਾ ਪਵੇਗਾ। ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਇਸ ਸਬੰਧੀ ਕਿਹਾ ਕਿ ਵੀ.ਸੀ ਦੇ ਇਸ ਮੁੱਦੇ ਨੂੰ ਲੈ ਕੇ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਵਾਰ ਫਿਰ ਪੰਥਕ ਜਥੇਬੰਦੀਆਂ ਨਾਲ ਅਕਾਲੀ-ਭਜਪਾ ਸਰਕਾਰ ਤੇ ਸ਼੍ਰੋਮਣੀ ਕਮੇਟੀ ਦਾ ਟਕਰਾਅ ਪੈਦਾ ਹੋਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਹਾਈਕੋਰਟ ਦੇ ਨੋਟਿਸ ਦੇ ਬਾਵਯੂਦ ਵੀ ਜਸਬੀਰ ਸਿੰਘ ਆਹਲੂਵਾਲੀਆ ਨੂੰ ਮੁੜ ਭਲਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਿਸਟੀ ਦੇ ਉ¤ਪ-ਕੁਲਪਤੀ ਦਾ ਆਹੁਦੇ ’ਤੇ ਤਾਇਨਾਤ ਕੀਤਾ ਜਾਂਦਾ ਹੈ ਤਾਂ ਸਮੁੱਚੀਆਂ ਪੰਥਕ ਜਥੇਬੰਦੀਆਂ ਕੌਮੀ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਹੋਏ 16 ਦਸੰਬਰ ਨੂੰ ਜਲੰਧਰ ਵਿੱਚ ਇਸ ਸਬੰਧੀ ਇੱਕ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਉਲੀਕ ਦੇਣਗੀਆਂ ਕਿਉਂਕਿ ਸਿੱਖ ਕੌਮ ਆਚਰਣਹੀਨਤਾ ਦੇ ਕਿਸੇ ਦੋਸ਼ੀ ਨੂੰ ਸ਼ਬਦ ਗੁਰੂ ਦੇ ਨਾਂ ਵਾਲੀ ਸੰਸਥਾ ਦੇ ਅਹਿਮ ਆਹੁਦੇ ’ਤੇ ਬਿਠਾਉਣਾ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ। ਇਸੇ ਸਬੰਧ ਵਿਚ ਆਲ ਸਿੱਖ ਸਟੂਡੈਂਟਸ ਫੈਡਰੇਸਨ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਪੀਰਮਹੁੰਮਦ ਨੇ ਕਿਹਾ ਵੀ.ਸੀ. ਆਹਲੂਵਾਲੀਆ ਨੇ ਹਮੇਸ਼ਾ ਸਿੱਖੀ ਸਿਧਾਤਾਂ ਨੂੰ ਢਾਹ ਲਗਾਈ ਹੈ ਤੇ ਆਹਲੂਵਾਲੀਆ ਸਿੱਖੀ ਸਿਧਾਂਤਾ ਤੋਂ ਆਕੀ ਹੋਇਆ ਉਹ ਵਿਅਕਤੀ ਹੈ, ਜਿਸ ਉਪਰ ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ. ਹੁੰਦਿਆਂ ਹੋਇਆ ਯੂਨੀ. ਦੀ ਵਿੱਦਿਆਰਥਣ ਸਾਰੂ ਰਾਣਾ ਨੇ ਗੰਭੀਰ ਦੋਸ਼ ਲਗਾਏ ਸਨ ਤੇ ਵੀ.ਸੀ. ਖਿਲਾਫ ਬਕਾਇਦਾ ਕੇਸ ਵੀ ਦਰਜ਼ ਹੋਇਆ ਸੀ। ਉਨ੍ਹਾਂ ਕਿਹਾ ਕਿ ਅਜਿਹੇ ਸਖਸ਼ ਨੂੰ ਪਵਿੱਤਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਸਿਟੀ ਦਾ ਵੀ.ਸੀ. ਲਗਾਉਣਾ ਬੇਹੱਦ ਸ਼ਰਮਨਾਕ ਗੱਲ ਸੀ ਪ੍ਰੰਤੂ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਕੀ ਮਜ਼ਬੂਰੀ ਹੈ ਕਿ ਅਜਿਹੇ ਵਿਵਾਦਗ੍ਰਸਤ ਸਖਸ਼ ਨੂੰ ਮੁੜ ਇਸ ਅਹੁਦੇ ਦਾ ਦੁਬਾਰਾ ਚਾਰਜ਼ ਦੇਣਾ ਚਾਹੁੰਦੇ ਹਨ। ਦਲ ਖਾਲਸਾ ਦੇ ਜਨ. ਸਕੱਤਰ ਭਾਈ ਕੰਵਰਪਾਲ ਸਿੰਘ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਜਦੋਂ ਸਮੁੱਚੀਆਂ ਸਿੱਖ ਪੰਥਕ ਜਥੇਬੰਦੀਆਂ ਵੀ.ਸੀ. ਦੇ ਕਿਰਦਾਰ ਨੂੰ ਲੈ ਕੇ ਉਸ ਦੀ ਮੁੜ ਨਿਯੁੱਕਤੀ ਦਾ ਵਿਰੋਧ ਕਰ ਰਹੀਆਂ ਹਨ ਤਾਂ ਪਤਾ ਨਹੀਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਕੀ ਮਜ਼ਬੂਰੀ ਹੈ ਕਿ ਉਹ ਸਿੱਖ ਸਿਧਾਂਤਾ ਨੂੰ ਤਿਲਾਜਲੀ ਦੇ ਕੇ ਆਹਲੂਵਾਲੀਆਂ ਨੂੰ ਮੁੜ ਵੀ.ਸੀ. ਦੇ ਅਹੁਦੇ ਤੇ ਨਿਯੁਕਤ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਸੁੱਤੀ ਜ਼ਮੀਰ ਨੂੰ ਜਗਾਉਣ ਲਈ ਰੋਸ਼ ਧਰਨੇ ਤੇ ਮੁਜ਼ਾਹਰੇ ਕੀਤੇ ਜਾਣਗੇ ਤੇ ਚੋਣਾਂ ਵਿਚ ਵੀ ਸਿੱਖ ਕੌਮ ਇਸ ਪੰਥ ਵਿਰੋਧੀ ਫੈਸਲੇ ਦਾ ਜਵਾਬ ਮੰਗੇਗੀ। ਉਪਰੋਕਤ ਜਥੇਬੰਦੀਆਂ ਦੇ ਆਗੂਆਂ ਨੇ ਸ. ਬਾਦਲ ਤੇ ਜਥੇਦਾਰ ਮੱਕੜ ਨੂੰ ਸਖ਼ਤ ਸ਼ਬਦਾਂ ’ਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਡਾ. ਆਹਲੂਵਾਲੀਆ ਨੂੰ ਯੂਨੀਵਰਸਿਟੀ ਦੇ ਵੀ.ਸੀ. ਦੇ ਅਹੁਦੇ ਤੇ ਦੁਬਾਰਾ ਬਿਠਾਉਣ ਤੋਂ ਬਾਜ ਨਾ ਆਏ ਤਾਂ ਪੰਥਕ ਜਥੇਬੰਦੀਆ ਇੱਕਠੀਆਂ ਹੋ ਕੇ ਦੇ ਜ਼ਬਰਦਸਤ ਰੋਸ ਮੁਜ਼ਾਹਰੇ ਕਰਨਗੀਆਂ ਤੇ ਇਸ ਸਬੰਧੀ ¦ਮਾਂ ਸੰਘਰਸ਼ ਉਲੀਕਣ ਤੋਂ ਵੀ ਗੁਰੇਜ਼ ਨਹੀਂ ਕਰਨਗੀਆ।