ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ਪੰਜਾਬ ਪੁਲਿਸ ਦੇ ਹੋਣਹਾਰ ਤੇ ਨੌਜਵਾਨ ਹੌਲਦਾਰ ਗੁਰਦੇਵ ਸਿੰਘ ਨੈਬ ਓ.ਸੀ. ਪਿਛਲੇ 15 ਸਾਲਾਂ ਤੋਂ ਐਸ.ਐਸ.ਪੀ.ਦਫ਼ਤਰ ਵਿਖੇ ਬੜੀ ਇਮਾਨਦਾਰੀ ਨਾਲ ਆਪਣੀ ਸੇਵਾ ਨਿਭਾ ਰਹੇ ਹਨ। ਇਨ੍ਹਾਂ ਦੀ ਕੰਮ ਕਰਨ ਦੀ ਲਗਨ ਨੂੰ ਵੇਖਦੇ ਹੋਏ ਇਨ੍ਹਾਂ ਨੂੰ ਦੋ ਵਾਰ ਜ਼ਿਲਾ ਪ੍ਰਸ਼ਾਸਨ ਵੱਲੋਂ ਦੋ ਵਾਰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਸਾਲ 2010 ਦੌਰਾਨ ਇਨ੍ਹਾਂ ਨੂੰ 15 ਅਗਸਤ ਅਤੇ ਐਂਤਕੀ 26 ਜਨਵਰੀ ਨੂੰ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਤੇ ਚੌਧਰੀ ਨੰਦ ਲਾਲ ਪਾਰਲੀਮਨੀ ਸਕੱਤਰ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਹੌਲਦਾਰ ਗੁਰਦੇਵ ਸਿੰਘ ਨੂੰ ਦਫ਼ਤਰ ਵਿਚ ਆਉਂਦੇ ਲੋਕਾਂ ਨਾਲ ਚੰਗਾ ਵਿਵਹਾਰ ਕਰਨ ਤੇ ਕਈ ਵਾਰ ਗੈਰ-ਸਰਕਾਰੀ ਸਮਾਜਿਕ ਸੰਸਥਾਵਾਂ ਵੀ ਇਨ੍ਹਾਂ ਨੂੰ ਜ਼ਿਲਾ ਪੱਧਰੀ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦੌਰਾਨ ਵੀ ਪਹਿਲ ਦੇ ਆਧਾਰ ਤੇ ਸਨਮਾਨਿਤ ਕੀਤਾ ਗਿਆ ਹੈ। ਡਿਊਟੀ ਸਮੇਂ ਤੋਂ ਵੀ ਵੱਧ ਸਮਾਂ ਕੰਮ ਕਰਨ ਕਾਰਨ ਤੇ ਇਨ੍ਹਾਂ ਦੀਆਂ ਪ੍ਰਾਪਤੀਆਂ ਦੇ ਮੱਦੇ ਨਜ਼ਰ ਮੁਕਤੀਸਰ ਵੈਲਫੇਅਰ ਕਲੱਬ (ਰਜਿ.) ਐਨ.ਜੀ.ਓ. ਤੇ ਹੋਰ ਸਮਾਜਿਕ ਸੰਸਥਾਵਾਂ ਵੱਲੋਂ ਸੂਬੇ ਦੇ ਮਾਨਯੋਗ ਡੀ.ਜੀ.ਪੀ. ਨੂੰ ਅਜਿਹੇ ਇਮਾਨਦਾਰ ਤੇ ਸੂਝਵਾਨ ਕਰਮਚਾਰੀ ਨੂੰ ਤਰੱਕੀ ਦਿੱਤੇ ਜਾਣ ਦੀ ਪੁਰਜ਼ੋਰ ਮੰਗ ਕੀਤੀ ਤਾਂ ਜੋ ਅਜਿਹੇ ਹੋਰ ਵੀ ਕਰਮਚਾਰੀਆਂ ਦਾ ਹੌਂਸਲਾ ਵੱਧ ਸਕੇ ਤੇ ਉਨ੍ਹਾਂ ਨੂੰ ਬਣਦਾ ਸਨਮਾਨ ਮਿਲ ਸਕੇ।