ਕਨੌਜ- ਉਤਰ ਪ੍ਰਦੇਸ਼ ਵਿੱਚ ਚੋਣ ਪ੍ਰਚਾਰ ਕਰ ਰਹੇ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਬਸਪਾ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਧੰਨ ਹੜ੍ਹਪਣ ਦਾ ਅਰੋਪ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਵਿਕਾਸ ਲਈ ਕੇਂਦਰ ਸਰਕਾਰ ਵੱਲੋਂ ਜੋ ਵੀ ਪੇਸਾ ਭੇਜਿਆ ਜਾਂਦਾ ਹੈ, ਉਹ ਲਖਨਊ ਵਿੱਚ ਬੈਠਾ ਜਾਦੂ ਦਾ ਹਾਥੀ ਖਾ ਜਾਂਦਾ ਹੈ ।
ਯੂਪੀ ਦੇ ਕਨੌਜ ਵਿੱਚ ਇਕ ਸਮਾਗਮ ਦੌਰਾਨ ਰਾਹੁਲ ਗਾਂਧੀ ਨੇ ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ ਦੋਵਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਕਨੌਜ ਮੁਲਾਇਮ ਸਿੰਹੁ ਯਾਦਵ ਦੇ ਪੁੱਤਰ ਅਖਿਲੇਸ਼ ਦਾ ਹਲਕਾ ਹੈ। ਐਫਡੀਆਈ ਦਾ ਪੱਖ ਲੈਂਦੇ ਹੋਏ ਰਾਹੁਲ ਨੇ ਇਸ ਦਾ ਵਿਰੋਧ ਕਰਨ ਵਾਲਿਆਂ ਨੂੰ ਕਿਸਾਨ ਵਿਰੋਧੀ ਦਸਿਆ। ਉਨ੍ਹਾਂ ਕਿਹਾ ਕਿ ਭਾਰਤ ਵਿੱਚ 60% ਸਬਜ਼ੀਆਂ ਸੜ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿਜਦੋਂ ਉਹ ਕਨੌਜ ਆ ਰਹੇ ਸਨ ਤਾਂ ਸੜਕਾਂ ਤੇ ਆਲੂ ਖਿਲਰੇ ਪਏ ਸਨ ਤੇ ਸੂਅਰ ਉਨ੍ਹਾਂ ਨੂੰ ਖਾ ਰਹੇ ਸਨ। ਰੀਟੇਲ ਵਿੱਚ ਐਫਡੀਆਈ ਇਸ ਲਈ ਜਰੂਰੀ ਹੈ ਕਿ ਆਲੂ ਬਰਬਾਦ ਨਾਂ ਹੋਣ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਉਚਿਤ ਮੁੱਲ ਮਿਲੇ। ਰਾਹੁਲ ਨੇ ਕਾਂਗਰਸ ਨੂੰ ਕਿਸਾਨਾਂ ਦੀ ਸੱਚੀ ਹਿਤੈਸ਼ੀ ਦਸਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਲਈ 60 ਹਜ਼ਾਰ ਕਰੋੜ ਰੁਪੈ ਦਿੱਤੇ।