ੳਸਲੋ,(ਰੁਪਿੰਦਰ ਢਿੱਲੋ ਮੋਗਾ)-ਚਾਹੇ ਅੱਜ ਪੰਜਾਬੀ ਸਕੂਲ ਦੇ ਬਾਨੀ ਸ੍ਰ ਅਵਤਾਰ ਸਿੰਘ ਇਸ ਦੁਨੀਆ ਚ ਨਹੀ ਰਹੇ ਪਰ ਉਹਨਾ ਦੇ ਲਾਏ ਇਸ ਬੂਟੇ ਦਾ ਆਨੰਦ ਸਕੂਲ ਦੇ ਇਹ ਪੰਜਾਬੀ ਵਿਦਿਆਰਥੀ ਆਪਣੇ ਵਿਰਸੇ ਸਭਿਆਚਾਰ ਆਦਿ ਨਾਲ ਜੁੜ ਪੂਰਨ ਤੋਰ ਤੇ ਮਾਣ ਰਹੇ ਹਨ। ਸ੍ਰ ਅਵਤਾਰ ਸਿੰਘ, ਬੀਬੀ ਬਲਵਿੰਦਰ ਕੋਰ, ਸ੍ਰ ਰਸ਼ਪਿੰਦਰ ਸਿੰਘ ਸੰਧੂ, ਮਾਸਟਰ ਮੁਖਤਿਆਰ ਸਿੰਘ ਆਦਿ ਦੀ ਅਣਥੱਕ ਮਹਿਨਤ ਸੱਦਕੇ ਨਾਰਵੇ ਦੇ ਪਹਿਲੇ ਪੰਜਾਬੀ ਸਕੂਲ ਨੂੰ ਖੁੱਲਿਆ ਪੂਰੇ 16-17 ਸਾਲ ਹੋ ਗਏ ਹਨ। ਸਕੂਲ ਦੇ ਪ੍ਰੰਬੱਧਕਾ ਵੱਲੋ ਹਰ ਸਾਲ ਤਿੰਨ ਚਾਰ ਸਭਿਆਚਾਰਿਕ ਪ੍ਰੋਗਰਾਮ ਕਰਵਾਇਆ ਜਾਦਾ ਹੈ। ਇਸ ਸਾਲ ਵੀ ਇਹ ਪ੍ਰੋਗਰਾਮ ਬੜੀ ਧੁਮ ਧਾਮ ਨਾਲ ੳਸਲੋ ਚ ਹੋ ਨਿਬੜਿਆ। ਪ੍ਰੋਗਰਾਮ ਦੀ ਸ਼ੁਰੂਆਤ ਚ ਸਕੂਲ ਪ੍ਰੰਬੱਧਕਾ ਵੱਲੋ ਹਰ ਇੱਕ ਨੂੰ ਜੀ ਆਇਆ ਕਿਹਾ ਗਿਆ।ਮਾਸਟਰ ਮੁਖਤਿਆਰ ਸਿੰਘ ਹੋਣਾ ਨੇ ਸਟੇਜ ਸਕੈਟਰੀ ਦੀ ਸੇਵਾ ਬੇਖੂਬੀ ਨਾਲ ਨਿਭਾਈ ਸਕੂਲ ਦੇ ਬੱਚੇ ਬੱਚੀਆ ਨੇ ਸ਼ਬਦ ਪੜ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਸਕੂਲੀ ਵਿਦਿਆਰਥੀਆ ਵੱਲੋ ਆਪਣੇ ਦੇਸ਼ ਵਿਰਸੇ ਆਦਿ ਬਾਰੇ ਵਿਸਥਾਰ ਨਾਲ ਦਸਿਆ,ਇਸ ਉਪਰੰਤ ਪੰਜਾਬੀ ਪਹਿਰਾਵੇ ਚ ਸੱਜੇ ਬੱਚੇ ਬੱਚੀਆ ਨੇ ਗਿੱਧਾ ਭੰਗੜਾ ਪਾ ਆਪਣੇ ਮਾਪਿਆ ਅਤੇ ਆਏ ਹੋਏ ਦਰਸ਼ਕਾ ਨੂੰ ਵੀ ਥਿਰਕਣ ਲਾ ਦਿੱਤਾ।ਇਸ ਤੋ ਇਲਾਵਾ ਸਕੂ਼ਲ ਦੇ ਬੱਚਿਆ ਨੇ ਕਵਿਤਾਵਾ,ਹੱਸ ਰਾਸ,ਸੱਿਕਟ, ਮਨੋ ਅਕੈਟਿੰਗ ਆਦਿ ਪੇਸ਼ ਕਰ ਹਰ ਇੱਕ ਦਾ ਮਨ ਮੋਹ ਲਿਆ। ਸਕੂਲ ਕਮੇਟੀ ਵੱਲੋ ਪ੍ਰੋਗਰਾਮ ਚ ਆਏ ਹੋਏ ਹਰ ਇੱਕ ਲਈ ਚਾਹ ਪਾਰਟੀ ਅਤੇ ਖਾਣੇ ਦਾ ਵੀ ਵਧੀਆ ਪ੍ਰੰਬੱਧ ਕੀਤਾ ਗਿਆ। ਨਾਰਵੇ ਦੇ ਪੰਜਾਬੀਆ ਲਈ ਇਹ ਫਖਰ ਵਾਲੀ ਗੱਲ ਹੈ ਕਿ ਇਸ ਸਕੂਲ ਦੇ ਮਿਹਨਤੀ ਅਤੇ ਤਜਰਬੇਕਾਰ ਪ੍ਰੰਬੱਧਕ ਬੀਬੀ ਬਲਵਿੰਦਰ ਕੋਰ, ਸ੍ਰ ਮੁਖਤਿਆਰ ਸਿੰਘ,ਉੱਪ ਪ੍ਰਧਾਨ ਸ੍ਰ ਰਸ਼ਪਿੰਦਰ ਸਿੰਘ, ਕਮਲਜੀਤ ਕੋਰਾ, ਸੁਖਚੈਨ ਸਿੰਘ, ਜਸਵੀਰ ਕੋਰ, ਵਰਿੰਦਰ ਕੋਰ,ਗੁਰਪ੍ਰੀਤ ਕੋਰ, ਜਸਵਿੰਦਰ ਕੋਰ,ਰਾਜਵਿੰਦਰ ਕੋਰ,ਮਨਿੰਦਰ ਕੋਰ, ਅਤੇ ਸਟਾਫ ਬਲਵਿੰਦਰ ਕੋਰ, ਸ੍ਰ ਮੁਖਤਿਆਰ ਸਿੰਘ,ਸੁਖਜਿੰਦਰ ਕੋਰ,ਰਾਜਵੰਤ ਕੋਰ,ਹਰਪ੍ਰੀਤ ਕੋਰ,ਰਮਨਦੀਪ ਕੋਰ,ਕੁਲਦੀਪ ਕੋਰ,ਪ੍ਰੀਤਪਾਲ ਕੋਰ,ਰਾਜਵਿਮਦਰ ਕੋਰ,ਮਨਿੰਦਰ ਕੋਰ,ਕਮਲਜੀਤ ਕੋਰ,ਸੁਖਵਿੰਦਰ ਕੋਰ,ਜਸਵਿੰਦਰ ਕੋਰ,ਗੁਰਪ੍ਰੀਤ ਕੋਰ,ਕਿਰਨਦੀਪ ਕੋਰ,ਬਲਦੇਵ ਸਿੰਘ ਆਦਿ ਸਟਾਫ ਦੀ ਮਿਹਨਤ ਅਤੇ ਸਹਿਯੋਗ ਸੱਦਕੇ ਜਿੱਥੇ ਨਾਰਵੇ ਵਿੱਚ ਜੰਮੇ ਪੱਲੇ ਬੱਚੇ ਪੂਰੀ ਤਰਾ ਆਪਣੇ ਧਰਮ, ਸਭਿਆਚਾਰ, ਮਾਂ ਬੋਲੀ ਪੰਜਾਬੀ ਅਤੇ ਵਿਰਸਾ ਨਾਲ ਜੁੜੇ ਹੋਏ ਹਨ ,ਉੱਥੇ ਹੀ ਇਸ ਸਕੂਲ ਚੋ ਇਹ ਗੁਣ ਲੈ ਕੇ ਗਏ ਬੱਚੇ ਅੱਜ ਨਾਰਵੇ ਚ ਉੱਚ ਪੱਧਰੀ ਨੋਕਰੀਆ ਤੇ ਬਿਰਾਜਮਾਨ ਹੋ ਆਪਣੀ ਕੋਮ ਅਤੇ ਨਾਰਵੇ ਦੀ ਤੱਰਕੀ ਵਿੱਚ ਪੂਰਾ ਯੋਗਦਾਨ ਪਾ ਰਹੇ ਹਨ। ਚਾਰ ਕੁ ਘੰਟੇ ਚੱਲੇ ਇਸ ਸਕੂਲੀ ਸਭਿਆਚਾਰਿਕ ਪ੍ਰੋਗਰਾਮ ਦਾ ਆਨੰਦ ਬੱਚੇ, ਬੱਚੀਆ , ਮਾਪਿਆ, ਅਤੇ ਦਰਸ਼ਕਾ ਨੇ ਖੂਬ ਮਾਣਿਆ।ਆਖਿਰ ਚ ਸਕੂਲ ਦੀ ਪਰੰਬੱਧਕ ਕਮੇਟੀ ਵੱਲੋ ਹਰ ਇੱਕ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।