ਬੀਜਿੰਗ- ਚੀਨ ਉਤਰੀ ਕੋਰੀਆ ਦੇ ਕਮਿਊਨਿਸਟ ਸ਼ਾਸਕ ਕਿਮ ਜੋਂਗ ਇਲ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਕਿਮ ਜੋਂਗ-ਉਨ ਨੂੰ ਸੱਤਾ ਵਿੱਚ ਲਿਆਉਣ ਲਈ ਆਪਣੀ ਦੋਸਤੀ ਦਾ ਫਰਜ਼ ਅਦਾ ਕਰ ਰਿਹਾ ਹੈ। ਚੀਨ ਚਾਹੁੰਦਾ ਹੈ ਕਿ ਬਿਨਾਂ ਕਿਸੇ ਵੀ ਪਰੇਸ਼ਾਨੀ ਦੇ ਕਿਮ ਜੋਂਗ-ਉਨ ਨੂੰ ਰਾਜਗੱਦੀ ਮਿਲ ਜਾਵੇ। ਚੀਨ ਨੇ ਫ਼ੋਨ ਰਾਹੀਂ ਉਤਰੀ ਕੋਰੀਆ ਦੇ ਲੋਕਾਂ ਨੂੰ ਸ਼ਾਂਤੀ ਅਤੇ ਸਥਿਰਤਾ ਬਣਾਏ ਰੱਖਣ ਲਈ ਅਤੇ ਇੱਲ ਦੇ ਪੁੱਤਰ ਕਿਮ ਉਨ ਦਾ ਸਾਥ ਦੇਣ ਦੀ ਵੀ ਅਪੀਲ ਕੀਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਉਨ ਹੀ ਰਾਜਗਦੀ ਸੰਭਾਲੇਗਾ।
ਕਿਮ-ਜੋਂਗ-ਇੱਲ ਦੀ ਹਾਲ ਹੀ ਵਿੱਚ ਦਿੱਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਚੀਨ ਨੇ ਇੱਲ ਨੂੰ ਇੱਕ ਮਹਾਨ ਨੇਤਾ ਅਤੇ ਆਪਣਾ ਚੰਗਾ ਦੋਸਤ ਦੱਸਦੇ ਹੋਏ ਕਿਹਾ ਕਿ ਉਸ ਦੇ ਚੀਨ ਨਾਲ ਬਹੁਤ ਚੰਗੇ ਸਬੰਧ ਸਨ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, “ ਉਮੀਦ ਹੈ ਕਿ ਡੀਪੀਆਰਕੇ ਪਾਰਟੀ ਦੇ ਲੋਕ ਕੋਰੀਆ ਦੀ ਸੱਤਾਧਾਰੀ ਵਰਕਸ ਪਾਰਟੀ ਆਫ ਕੋਰੀਆ ਦਾ ਸਾਥ ਦੇਵੇਗੀ ਅਤੇ ਸਾਬਕਾ ਨੇਤਾ ਇੱਲ ਦੇ ਪੁੱਤਰ ਕਾਮਰੇਡ ਕਿਮ ਜੋਂਗ ਉਨ ਦੀ ਅਗਵਾਈ ਵਿੱਚ ਉਤਰ ਕੋਰੀਆ ਨੂੰ ਇੱਕ ਮਜ਼ਬੂਤ ਸਮਾਜਵਾਦੀ ਦੇਸ਼ ਬਣਾਉਣ ਅਤੇ ਕੋਰਆਈ ਦੀਪ ਵਿੱਚ ਸ਼ਾਂਤੀ ਬਣਾਏ ਰੱਖਣ ਦਾ ਯਤਨ ਕਰੇਗੀ।” ਉਤਰ ਕੋਰੀਆ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇੱਲ ਦੀਆਂ ਆਖਰੀ ਰਸਮਾਂ ਵਿੱਚ ਕੋਈ ਵੀ ਵਿਦੇਸ਼ ਹਿੱਸਾ ਨਹੀਂ ਲਵੇਗਾ।