ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਉਤਰ ਪ੍ਰਦੇਸ ਦੇ ਸਾਬਕਾ ਮੁੱਖਮੰਤਰੀ ਮੁਲਾਇਮ ਸਿੰਘ ਯਾਦਵ ਦੇ ਖਿਲਾਫ ਆਮਦਨ ਤੋਂ ਜਿਆਦਾ ਪਰਾਪਰਟੀ ਦੇ ਸਿਲਸਿਲੇ ਵਿਚ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸੀਬੀਆਈ ਦੀ ਖਿਚਾਈ ਕਰਦੇ ਹੋਏ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਇਸ਼ਰਿਆਂ ਤੇ ਕੰਮ ਕਰਦੀ ਹੈ। ਇਸ ਮਾਮਲੇ ਵਿਚ ਸੀਬੀਆਈ ਨੇ ਪਹਿਲਾਂ ਜਾਂਚ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪਣ ਦੀ ਦਰਖਾਸਤ ਦਿਤੀ ਸੀ ਪਰ ਬਾਅਦ ਵਿਚ ਸੀਬੀਆਈ ਨੇ ਉਸਨੂੰ ਵਾਪਿਸ ਲੈਣ ਦੀ ਅਰਜੀ ਦਿਤੀ।
ਸੇਪਰੀਮ ਕੋਰਟ ਦੇ ਜੱਜ ਸੀ ਜੋਸਫ ਅਤੇ ਅਲਤਮਸ ਕਬੀਰ ਦੇ ਬੈਂਚ ਨੇ ਕਿਹਾ,” ਤੁਸੀਂ ਕੇਂਦਰ ਸਰਕਾਰ ਅਤੇ ਕਨੂੰਨ ਮੰਤਰਾਲੇ ਦੇ ਇਸ਼ਾਰੇ ਤੇ ਕੰਮ ਕਰ ਰਹੇ ਹੋ, ਤਸੀਂ ਆਪਣੀ ਮਰਜ਼ੀ ਨਾਲ ਕੰਮ ਨਹੀ ਕਰ ਰਹੇ। ਹੁਣ ਇਸਦਾ ਰੱਬ ਹੀ ਮਾਲਿਕ ਹੈ।” ਸੁਪਰੀਮ ਕੋਰਟ ਨੇ ਸੀਬੀਆਈ ਦੇ ਕੰਮ ਕਰਨ ਦੇ ਢੰਗ ਨੂੰ ਲੈ ਕੇ ਉਸਨੂੰ ਫਿਟਕਾਰਦੇ ਹੋਏ ਕਿਹਾ, ” ਤੁਸਾਂ ਅੰਤਿਮ ਅਰਜ਼ੀ ਕੇਂਦਰ ਸਰਕਾਰ ਦੇ ਕਹਿਣ ਤੇ ਕਿਉਂ ਦਾਇਰ ਕੀਤੀ ਸੀ? ਤੁਸੀਂ ਕੇਂਦਰ ਸਰਕਾਰ ਕੋਲ ਕਿਉਂ ਗਏ, ਸਾਡੇ ਕੋਲ ਕਿਉਂ ਨਹੀਂ ਆਏ?”
ਯੂਪੀ ਦੇ ਸਾਬਕਾ ਮੁੱਖਮੰਤਰੀ ਨੇ ਵੀ ਇਸ ਮਾਮਲੇ ਵਿਚ ਪੁਨਰਵਿਚਾਰ ਅਰਜ਼ੀ ਦਾਇਰ ਕੀਤੀ ਹੋਈ ਹੈ, ਇਸ ਦੇ ਨਾਲ ਹੀ ਇਸ ਮਾਮਲੇ ਵਿਚ ਜੁੜੇ ਕੁਝ ਤੱਤਾਂ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕਰਨ ਦੀ ਦਰਖਾਸਤ ਦਾਇਰ ਕੀਤੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 31 ਮਾਰਚ ਨੂੰ ਹੋਵੇਗੀ। ਸੁਪਰੀ ਕੋਰਟ ਨੇ ਸਾਰੀਆਂ ਦਰਖਾਸਤਾਂ ਤੇ ਆਪਣਾ ਫੈਸਲਾ ਰਾਖਵਾਂ ਰੱਖਿਆ ਹੈ।