ਪੈਰਿਸ, (ਸੁਖਵੀਰ ਸਿੰਘ ਸੰਧੂ) – ਰਾਤ ਦੇ ਪੌਣੇ ਚਾਰ ਵਜ਼ੇ ਦੇ ਕਰੀਬ ਇੱਕ 25 ਸਾਲ ਦੀ ਲੜਕੀ ਜਦੋਂ ਬਿਲਡਿੰਗ ਦਾ ਮੇਨ ਗੇਟ ਖੋਲ ਕੇ ਉਪਰੀ ਮੰਜ਼ਲ ਵਿੱਚ ਆਪਣੇ ਘਰ ਜਾ ਰਹੀ ਸੀ। ਉਹ ਲਿਫਟ ਫੜਣ ਲਈ ਜਿਉਂ ਹੀ ਮੇਨ ਹਾਲ ਵਿੱਚ ਪਹੁੰਚੀ ਇੱਕ ਅਣਪਛਾਤਾ ਆਦਮੀ ਉਸ ਦੇ ਪਿਛੇ ਲੱਗ ਗਿਆ।ਉਸ ਆਦਮੀ ਨੇ ਬਿਨ੍ਹਾਂ ਕੁਝ ਬੋਲੇ ਲੜਕੀ ਨੂੰ ਮਾਰਨਾ ਕੁਟਣਾ ਸ਼ੁਰੂ ਕਰ ਦਿੱਤਾ,ਉਸ ਨੇ ਲੜਕੀ ਦੇ ਮੂੰਹ ਉਪਰ ਘਸੁੰਨ ਮਾਰ ਕੇ ਥੱਲੇ ਸੁੱਟ ਲਿਆ। ਫਿਰ ਉਸ ਨੂੰ ਵਾਲਾਂ ਤੋਂ ਫੜ ਕੇ ਫਰਸ਼ ਉਪਰ ਘਸੀਟਦਾ ਸਾਹਮਣੀ ਲਿਫਟ ਵਿੱਚ ਵੜ ਗਿਆ। ਹਵਸ਼ ਵਿੱਚ ਅੰਨੇ ਹੋਏ ਆਦਮੀ ਨੇ ਉਸ ਦੇ ਕਪੜੇ ਪਾੜ ਸੁੱਟੇ।ਉਹ ਲਿਫਟ ਵਿੱਚ ਵੀਹ ਮਿੰਟ ਉਸ ਨਾਲ ਹੱਥੋ ਪਾਈ ਹੁੰਦਾ ਰਿਹਾ।ਇਤਨੇ ਵਿੱਚ ਕਿਸੇ ਨੇ ਪੁਲੀਸ ਨੂੰ ਫੋਨ ਕਰ ਦਿੱਤਾ। ਖਤਰੇ ਨੂੰ ਭਾਪਦਿਆਂ ਜਦੋਂ ਉਸ ਨੇ ਲਿਫਟ ਵਿੱਚੋਂ ਭੱਜਣ ਦੀ ਕੋਸ਼ਿਸ ਕੀਤੀ।ਤਾਂ ਲਿਫਟ ਦਾ ਦਰਵਾਜ਼ਾ ਆਪਣੇ ਆਪਣੇ ਆਪ ਜਾਮ ਹੋ ਗਿਆ।ਮੌਕੇ ਉਪਰ ਪੁਲੀਸ ਵੀ ਪਹੁੰਚ ਗਈ, ਜਿਸ ਨੂੰ ਅੰਦਰ ਹੀ ਪਕੜ ਲਿਆ।ਲੜਕੀ ਦੇ ਮੂੰਹ ਉਪਰ ਚੋਟਾਂ ਦੇ ਗਹਿਰੇ ਨਿਸ਼ਾਨ ਪੈ ਗਏ ਸਨ,ਤੇ ਖੁਨ ਵਹਿ ਰਿਹਾ ਸੀ।ਜਿਸ ਨੂੰ ਫਸਟ ਏਡ ਵਾਲਿਆਂ ਨੇ ਹਸਪਤਾਲ ਪਹੁੰਚਾਇਆ।ਪੁਲੀਸ ਨੇ ਉਸ ਆਦਮੀ ਨੂੰ ਸੱਟਾਂ ਮਾਰਨ ਤੇ ਜਬਰਦਸਤੀ ਕਰਨ ਦਾ ਕੇਸ ਵਿੱਚ ਬਕਾਇਦਾ ਗ੍ਰਿਫਤਾਰ ਕਰ ਲਿਆ ਹੈ।