ਜਗਰਾਉ,(ਉਪਕਾਰ ਸਿੰਘ ਟੈਣੀ ) – ਵਿਧਾਨ ਸਭਾ ਹਲਕੇ ਅੰਦਰ ਇਸਵਾਰ ਭਾਵੇ ਅਜੇ ਤੱਕ ਰਾਜਨੀਤਕ ਸਰਗਰਮੀਆਂ ਠੰਢੀਆਂ ਚਲ ਰਹੀਆਂ ਸਨ ਪਰ ਅਕਾਲੀ ਦਲ ਬਾਦਲ ਵੱਲੋ ਆਪਣੇ ਉਮੀਦਵਾਰ ਦਾ ਐਲਾਨ ਕਰਨ ਉਪਰੰਤ ਕਾਗਰਸੀ ਉਮੀਦਵਾਰ ਦੇ ਬਾਰੇ ਤਰ੍ਹਾ- ਤਰ੍ਹਾ ਦੀਆਂ ਕਿਆਸ ਅਰਾਈਆਂ ਲਗਾਈਆਂ ਜਾਣ ਲੱਗੀਆਂ ਹਨ । ਚਰਚਾ ਤਾ ਭਾਵੇ ਕਈ ਨਾਵਾਂ ਨੂੰ ਲੈ ਕੇ ਚਲ ਰਹੀਆਂ ਪਰ ਹਲਕੇ ਅੰਦਰ ਪਿਛਲੀਆਂ ਗਤੀਵਿਧੀਆਂ ਤੇ ਨਜਰ ਮਾਰੀਏ ਤਾ ਹਲਕੇ ਅੰਦਰ ਪਿਛਲੇ ਕਝ ਸਮੇ ਤ ਸਾਬਕਾ ਈਸਰ ਸਿੰਘ ਮੇਹਰਬਾਨ ਆਪਣੀਆਂ ਰਾਜਨੀਤਕ ਸਰਗਰਮੀਆਂ ਸੁਰੂ ਕਰਨ ਤੋ ਇਲਾਵਾ ਆਪਣੀ ਰਹਾਇਸ ਵੀ ਸਥਾਪਿਤ ਕਰ ਚੁੱਕੇ ਹਨ । ਪਰ ਨਾਲ ਹੀ ਇਹ ਵੀ ਦੱਸ ਦਈਏ ਕਿ ਰਿਜਰਵ ਸ੍ਰੇਣੀ ਨਾਲ ਸਬੰਧਿਤ ਕਈ ਸਥਾਨਕ ਆਗੂਆਂ ਵੱਲੋ ਪੈਰਾਸੂਟੀ ਉਮੀਦਵਾਰ ਨੂੰ ਉਤਾਰੇ ਜਾਣ ਤੇ ਵਿਰੋਧ ਕਰਨ ਦੀਆਂ ਧਮਕੀਆਂ ਦੇ ਕੇ ਆਪਣੀ ਹਾਜਰੀ ਵੀ ਲਗਾਈ ਜਾ ਰਹੀ ਹੈ ।
ਅਕਾਲੀ ਦਲ ਵੱਲੋ ਬਾਦਲ ਵੱਲੋ ਸਾਬਕਾ ਏ ਡੀ ਸੀ ਐਸ ਆਰ ਕਲੇਰ ਨੂੰ ਜਗਰਾਉ (ਰਿਜਰਵ) ਦਾ ਉਮੀਦਵਾਰ ਘੋਸਿਤ ਕਰ ਦਿੱਤਾ ਗਿਆ ਹੈ । ਉਹਨਾਂ ਲਈ ਜਗਰਾਉ ਹਲਕਾ ਕੋਈ ਨਵਾ ਨਹੀ ਹੈ। ਉਹ ਜਗਰਾੳ ਤੋ ਪ੍ਰਸਾਸਨਿਕ ਅਧਿਕਾਰੀ ਰਹਿਣ ਤੋ ਇਲਾਵਾ ਏਡੀਸੀ ਅਹੁੱਦੇ ਸਮੇ ਜਗਰਾਉ ਹਲਕੇ ਤੇ ਕਾਫੀ ਮੇਹਰਬਾਨ ਨਜਰ ਰੱਖ ਰਹੇ ਸਨ । ਬੇਸਕ ਉਹਨਾਂ ਦਾ ਰਾਜਨੀਤਕ ਸਫਰ ਅਜੇ ਸੁਰੂ ਹੀ ਹੋਇਆ ਹੈ ਪਰ ਉਹਨਾਂ ਲਈ ਜਗਰਾਉ ਹਲਕਾ ਕੋਈ ਨਵਾ ਨਹੀ ਹੈ ਉਹ ਹਲਕੇ ਦੇ ਰਾਜਨੀਤਕਦਾ ਭੂਗੋਲ ਤੋ ਪੂਰੀ ਤਰ੍ਹਾ ਵਾਕਿਫ ਹਨ । ਉਹ ਜਗਰਾਉ ਵਿੱਖੇ ਆਪਣੀਆਂ ਗਤੀਵਿਧੀਆ ਚਲਾ ਰਹੇ ਹਨ । ਪਰ ਕਾਂਗਰਸ ਪਾਰਟੀ ਵੱਲੋ ਆਪਣੇ ਉਮੀਦਵਾਰ ਦਾ ਕੋਈ ਐਲਾਨ ਨਹੀ ਕੀਤਾ ਗਿਆ ।
ਜਗਰਾਉ ਹਲਕੇ ਜੋ ਕਿ ਪਹਿਲਾ ਜਨਰਲ ਸ੍ਰੇਣੀ ਨਾਲ ਸਬੰਧਿਤ ਸੀ ਦੇ ਉਮੀਦਵਾਰ ਦਾ ਐਲਾਨ ਕਰਨਾ ਦੋਨਾਂ ਪਾਰਟੀਆਂ ਲਈ ਸਿਰਦਰਦੀ ਦਾ ਵਿਸਾ ਹੁੰਦਾ ਸੀ । ਦੱਸਣਯੋਗ ਹੈ ਕਿ ਜਗਰਾਉ ਹਲਕੇ ਤੋ ਪਿਛਲੀਆਂ ਚੋਣਾਂ ਦੋਰਾਨ ਸਾਬਕਾ ਲੋਕ ਸਭਾ ਮੈਬਰ ਕਾਂਗਰਸ ਪਾਰਟੀ ਦੀ ਟਿਕਟ ਦੇ ਚਾਹਵਾਨ ਸਨ ਪਰ ਉਹਨਾਂ ਨੂੰ ਟਿਕਟ ਨਾ ਮਿਲਣ ਕਗਰਨ ਉਹ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਅਕਾਲੀ ਦਲ ਬਾਦਲ ਵਿੱਚ ਸਾਮਿਲ ਹੋ ਗਏ ਸਨ । ਪੁਰਾਣੀ ਰਾਜਨੀਤਕ ਸਥਿਤੀ ਤੇ ਝਾਤ ਮਾਰੀਏ ਤਾ ਇਸ ਵਾਰ ਹਲਕੇ ਤੋ ਵਿਧਾਇੱਕ ਚੁਣੇ ਗਏ ਸ ਗੁਰਦੀਪ ਸਿੰਘ ਭੈਣੀ ਵੀ ਪਹਿਲਾ ਅਕਾਲੀ ਦਲ ਬਾਦਲ ਨਾਲ ਸਬੰਧਿਤ ਸਨ ਅਤੇ ਉਹ ਅਕਾਲੀ ਦਲ ਦੇ ਵਿਧਾਇੱਕ ਰਹਿ ਚੁੱਕੇ ਸਨ ਪਰ ਉਹਨਾਂ ਦੀ ਥਾਂ ਤੇ ਸਾਬਕਾ ਵਿਧਾਇੱਕ ਭਾਗ ਸਿੰਘ ਮੱਲਾ ਨੂੰ ਟਿਕਟ ਮਿਲਣ ਕਾਰਨ ਉਹ ਅਕਾਲੀ ਦਲ ਵਿੱਚੋ ਕਿਨਾਰਾ ਕਰ ਗਏ ਸਨ । ਪਿਛਲੀਆਂ ਚੋਣਾਂ ਦੌਰਾਨ ਅਕਾਲੀ ਦਲ ਵੱਲੋ ਸਾਬਕਾ ਵਿਧਾਇੱਕ ਭਾਗ ਸਿੰਘ ਮੱਲਾ ਅਤੇ ਕਾਂਗਰਸ ਪਾਰਟੀ ਵੱਲੋ ਸ ਗੁਰਦੀਪ ਸਿੰਘ ਭੈਣੀ ਵਿਚਕਾਰ ਫਸਵਾ ਮੁਕਾਬਲਾ ਹੋਇਆ ਸੀ । ਫਸਵੇ ਮੁਕਾਬਲੇ ਪਿੱਛੋ ਸ ਭੈਣੀ ਵਿਧਾਇੱਕ ਚੁਣੇ ਗਏ ਸਨ ।
ਜਗਰਾਉ ਵਿਧਾਨ ਸਭਾ ਹਲਕਾ ਪਹਿਲੀਵਾਰ ਰਿਜਰਵ ਹਲਕਾ ਘੋਸਿਤ ਕੀਤਾ ਗਿਆ ਹੈ ਜਿਸ ਕਾਰਨ ਰਾਜਨੀਤਕ ਹਲਾਤ ਕਾਫੀ ਬਦਲੇ ਹੋਏ ਹਨ । ਬਾਕੀ ਅਸਲ ਰਾਜਨੀਤਕ ਜੰਗ ਕਾਂਗਰਸ ਪਾਰਟੀ ਵੱਲੋ ਉਮੀਦਵਾਰ ਐਲਾਨਣ ਉਪਰੰਤ ਸੁਰੂ ਹੋਵੇਗੀ ।