ਲੁਧਿਆਣਾ- ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਟੀ ਸੈਂਟਰ ਘਪਲੇ ਦੀ ਜਾਂਚ ਕਰ ਰਹੇ ਐਸਐਸਪੀ ਵਿਜੀਲੈਂਸ ਕੰਵਰਪਾਲ ਸਿੰਘ ਸੰਧੂ ਦੇ ਖਿਲਾਫ ਜਿਲ੍ਹਾ ਸੈਸ਼ਨ ਜੱਜ ਜੀਕੇ ਰਾਏ ਦੀ ਅਦਾਲਤ ਵਿਚ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ। ਅਦਾਲਤ ਨੇ ਇਸ ਮਾਮਲੇ ਵਿਚ 13 ਫਰਵਰੀ ਦੀ ਤਰੀਖ ਦਿਤੀ ਹੈ। ਸਾਬਕਾ ਮੁੱਖਮੰਤਰੀ ਨੇ ਆਪਣੇ ਵਕੀਲ ਤਰਲੋਕ ਸਿੰਘ ਸੂਦਜ ਦੇ ਰਾਹੀ ਜਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਵਿਚ ਇਕ ਦਰਖਾਸਤ ਦਿਤੀ ਹੈ। ਇਸ ਦਰਖਾਸਤ ਵਿਚ ਐਸਐਸਪੀ ਵਿਜੀਲੈਂਸ ਤੇ ਪੱਤਰਕਾਰ ਸੰਮੇਲਨ ਵਿਚ ਅਦਾਲਤ ਵਿਚ ਚਲ ਰਹੇ ਕੇਸ ਦੀ ਜਾਣਕਾਰੀ ਦੇਣ ਤੇ ਅਦਾਲਤ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਅਰੋਪ ਲਗਾਇਆ ਹੈ। ਪੱਤਰਕਾਰ ਸੰਮੇਲਨ ਵਿਚ ਐਸਐਸਪੀ ਦੁਆਰਾ ਸਾਬਕਾ ਮੁੱਖਮੰਤਰੀ ਤੇ ਸਿਟੀ ਸੈਂਟਰ ਘੋਟਾਲੇ ਦੇ ਗਵਾਹਾਂ ਨੂੰ ਡਰਾਉਣ ਧਮਕਾਉਣ ਅਤੇ ਪੰਜਾਬੀ ਦੀ ਬਜਾਏ ਇੰਗਲਿਸ਼ ਵਿਚ ਦਸਤਖਤ ਉਪਲਭਦ ਕਰਵਾਉਣ ਦੀ ਆੜ ਵਿਚ ਅਦਾਲਤ ਦਾ ਸਮਾਂ ਬਰਬਾਦ ਕਰਨ ਦਾ ਅਰੋਪ ਲਗਾਇਆ ਗਿਆ ਸੀ। ਕੈਪਟਨ ਨੇ ਅਦਾਲਤ ਤੋਂ ਐਸਐਸਪੀ ਦੇ ਅਦਾਲਤ ਦੇ ਨਿਯਮਾਂ ਦੀ ਉਲੰਘਣਾ ਕਰਨ ਦੀ ਸਜਾ ਦੇਣ ਅਤੇ ਉਨ੍ਹਾਂ ਨੂੰ ਇਨਸਾਫ ਦੇਣ ਦੀ ਗੁਹਾਰ ਲਗਾਈ ਹੈ।