ਨਵੀਂ ਦਿੱਲੀ- ਪੰਜਾਬ ਵਿਧਾਨ ਸੱਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਵਿੱਚ ਤੈਨਾਤ ਚੋਣ ਅਧਿਕਾਰੀਆਂ ਦੇ ਖਿਲਾਫ਼ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਵੱਲੋਂ ਕੀਤੀਆਂ ਜਾ ਰਹੀਆਂ ਟਿਪਣੀਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਚੋਣ ਕਮਿਸ਼ਨ ਨੇ ਸਖਤ ਤੇਵਰ ਵਿਖਾਏ ਹਨ।ਮੁੱਖ ਚੋਣ ਕਮਿਸ਼ਨਰ ਨੇ ਬਾਦਲ ਨੂੰ ਅਜਿਹੀਆਂ ਟਿਪਣੀਆਂ ਤੋਂ ਗੁਰੇਜ਼ ਕਰਨ ਲਈ ਕਿਹਾ ਹੈ।
ਚੋਣ ਕਮਿਸ਼ਨ ਨੇ ਸਪੱਸ਼ਟ ਸ਼ਬਦਾਂ ਵਿੱਚ ਇਹ ਕਿਹਾ ਹੈ ਕਿ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣਾ ਨਿਰਪੱਖ ਚੋਣਾਂ ਲਈ ਬਹੁਤ ਜਰੂਰੀ ਹੈ। ਆਯੋਗ ਦੇ ਅਧਿਕਾਰੀ ਸੰਵਿਧਾਨਿਕ ਨਿਯਮਾਂ ਦਾ ਪਾਲਣ ਕਰ ਰਹੇ ਹਨ। ਕੁਰੈਸ਼ੀ ਨੇ ਬਾਦਲ ਨੂੰ ਇਹ ਸਲਾਹ ਦਿੱਤੀ ਹੈ ਕਿ ਉਹ ਆਪਣੇ ਸੁਝਾਅ ਅਤੇ ਸਿ਼ਕਾਇਤਾਂ ਸਿੱਧੇ ਤੌਰ ਤੇ ਚੋਣ ਕਮਿਸ਼ਨ ਨੂੰ ਭੇਜਣ, ਨਾਂ ਕਿ ਮੀਡੀਆ ਦੇ ਜਰ੍ਹੀਏ। ਮੰਗਲਵਾਰ ਨੂੰ ਚੋਣ ਕਮਿਸ਼ਨ ਨੇ ਬਾਦਲ ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਦੇ ਅਧਿਕਾਰੀਆਂ ਉਪਰ ਲਗਾਏ ਗਏ ਅਰੋਪ ਬੇਬੁਨਿਆਦ ਹਨ, ਇਸ ਨਾਲ ਉਨ੍ਹਾਂ ਦੇ ਮਨੋਬਲ ਤੇ ਉਲਟ ਪ੍ਰਭਾਵ ਪੈਂ ਸਕਦਾ ਹੈ। ਪੱਤਰ ਵਿੱਚ ਲਿਖਿਆ ਗਿਆ ਹੈ ਕਿ ਨਿਰਪੱਖ ਚੋਣਾਂ ਕਰਵਾਉਣ ਲਈ ਕਨੂੰਨ ਵਿਵਸਥਾ ਨੂੰ ਬਹੁਤ ਜਰੂਰੀ ਦੱਸਦੇ ਹੋਏ ਕਮਿਸ਼ਨ ਨੇ ਕਿਹਾ ਹੇ ਕਿ ਸੁਪਰੀਮ ਕੋਰਟ ਨੇ ਵੀ ਆਪਣੇ ਕਈ ਫੈਸਲਿਆਂ ਵਿੱਚ ਇਸ ਦਾ ਸਮਰਥਣ ਕੀਤਾ ਹੈ। ਕੁਰੈਸ਼ੀ ਨੇ ਬਾਦਲ ਨੂੰ ਚੋਣ ਅਧਿਕਾਰੀਆਂ ਦੇ ਖਿਲਾਫ਼ ਕੀਤੀਆਂ ਗਈਆਂ ਟਿਪਣੀਆਂ ਤੇ ਪੁਨਰਵਿਚਾਰ ਕਰਨ ਦੀ ਨਸੀਹਤ ਦਿੱਤੀ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦੌਰਾਨ ਨਕਦੀ ਲੈ ਕੇ ਜਾਣ ਦੀ ਰਕਮ ਇੱਕ ਲੱਖ ਤੋਂ ਵਧਾ ਕੇ ਢਾਈ ਲੱਖ ਕਰਨ ਨੂੰ ਕਮਿਸ਼ਨ ਦੀ ਕਮਜੋਰੀ ਨਾਂ ਸਮਝਿਆ ਜਾਵੇ। ਇਹ ਆਮ ਲੋਕਾਂ ਦੀ ਸਹੂਲਤ ਲਈ ਕੀਤਾ ਗਿਆ ਹੈ।
sir all necessary steps should beeee taken for free and fair election process. i support.