ਅੰਮ੍ਰਿਤਸਰ: – ਇੰਟਰਨੈਸ਼ਨਲ ਕੋਅਪਰੇਟਿਵ ਅਲਾਇੰਸ ਜਨੇਵਾ ਦੇ ਮੁਖੀ ਮਿ: ਇਵਾਨੋ ਬਾਰਬੀਰੀਨੀ, ਉਨ੍ਹਾਂ ਦੀ ਧਰਮ ਪਤਨੀ ਅਤੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਸਹਿਕਾਰਤਾ ਮਹਿਕਮੇ ਦੇ ਮੰਤਰੀਆਂ ਅਤੇ ਹੋਰ ਪ੍ਰਤੀਨਿਧੀਆਂ ਸਮੇਤ 32 ਮੈਂਬਰੀ ਡੈਲੀਗੇਸ਼ਨ ਨੇ ਬੀਤੀ ਰਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕੀਤਾ।
ਡੈਲੀਗੇਸ਼ਨ ਨੇ, ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਦੌਰਾਨ ਸੂਚਨਾ ਅਧਿਕਾਰੀ ਸ. ਦਲਬੀਰ ਸਿੰਘ ਵਲੋਂ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਤੇ ਸਿੱਖ ਇਤਿਹਾਸ ਤੇ ਲੰਗਰ ਦੀ ਸੰਸਥਾ ਸਬੰਧੀ ਦਿੱਤੀ ਜਾਣਕਾਰੀ ’ਚ ਭਾਰੀ ਦਿਲਚਸਪੀ ਦਿਖਾਈ। ਉਪਰੰਤ ਸੂਚਨਾ ਕੇਂਦਰ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਤੇ ਸਕੱਤਰ ਸ. ਦਲਮੇਘ ਸਿੰਘ ਨੇ ਮਿ: ਇਵਾਨੋ ਬਾਰਬੀਰੀਨੀ, ਉਨ੍ਹਾਂ ਧਰਮ ਪਤਨੀ ਤੇ ਸਹਿਕਾਰਤਾ ਮੰਤਰੀਆਂ ਤੇ ਡੈਲੀਗੇਸ਼ਨ ਦੇ ਮੈਂਬਰਾਂ ਨੂੰ ਸਿਰੋਪਾਓ ਤੇ ਧਾਰਮਿਕ ਪੁਸਤਕਾਂ ਨਾਲ ਸਨਮਾਨਤ ਕੀਤਾ।ਇਸ ਮੌਕੇ ਮਿ: ਬਾਰਬੀਰੀਨੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਿਲੇ ਮਾਣ ਸਤਿਕਾਰ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਆਤਮਿਕ ਅਨੰਦ ਮਹਿਸੂਸ ਹੋਇਆ ਹੈ।
ਇਸ ਡੈਲੀਗੇਸ਼ਨ ’ਚ ਇੰਟਰਨੈਸ਼ਨਲ ਕੋਆਪਰੇਟਿਵ ਅਲਾਇੰਸ ਦੇ ਰਿਜੀਨਲ ਡਿਪਟੀ ਡਾਇਰੈਕਟਰ ਸ੍ਰੀ ਰਾਜੀਵ ਆਈ ਡੀ ਮਹਿਤਾ, ਕੋਰੀਆ ਤੋਂ ਮਿਸਟਰ ਨੋਹ, ਮੇਘਾਲਿਆ ਦੇ ਸਹਿਕਾਰਤਾ ਮੰਤਰੀ ਸ੍ਰੀ ਏ.ਐਲ. ਹੇਕ, ਪਾਂਡੀਚਰੀ ਦੇ ਸਹਿਕਾਰਤਾ ਮੰਤਰੀ ਸ੍ਰੀ ਥੀਰੂ ਐਮ. ਕਾਂਡਾ ਸੈਮੇ, ਗੋਆ ਦੇ ਸਕੱਤਰ ਸ੍ਰੀ ਕੇ.ਐਸ ਸਿੰਘ, ਮੇਘਾਲਿਆ ਦੇ ਕਮਿਸ਼ਨਰ ਤੇ ਸਕੱਤਰ ਸ੍ਰੀ ਏ.ਸੋਮ, ਵੈਸਟ ਬੰਗਾਲ ਦੇ ਸਕੱਤਰ ਸ੍ਰੀ ਪਵਨ ਕੁਮਾਰ ਅਗਰਵਾਲ, ਹਰਿਆਣਾ ਦੇ ਡਾਇੈਕਟਰ ਸ੍ਰੀ ਦਲੀਪ ਸਿੰਘ, ਹਿਮਾਚਲ ਦੇ ਡਾਇਰੈਕਟਰ ਸ੍ਰੀ ਐਚ.ਪੀ, ਮੇਘਾਲਿਆ ਦੇ ਡਿਪਟੀ ਰਜਿਸਟ੍ਰਾਰ ਸ੍ਰੀ ਆਰ ਚੱਕਰਵਰਤੀ ਆਦਿ ਤੋਂ ਇਲਾਵਾ ਹੋਰ ਕਈ ਸੂਬਿਆਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ।