-ਕ੍ਰਿਕਟ:ਭਾਰਤੀ ਸ਼ੇਰ ਹੋਏ ਢੇਰ
*ਕੁੱਟ ਖਾਕੇ ਵੀ ਕਹਿਣਗੇ ਇਕ ਵਾਰ ਫੇਰ
-ਹਰ ਮਨੁੱਖ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਵੇ-ਜਥੇ: ਅਵਤਾਰ ਸਿੰਘ
*ਉਨ੍ਹਾਂ ਨੂੰ ਛੋਟ ਮਿਲੇਗੀ ਜਿਹੜਾ ਬੀਬੀ ਜਗੀਰ ਕੌਰ ਤੇ ਸ: ਬਾਦਲ ਵਾਂਗ ਗੱਦੀ ‘ਤੇ ਹੋਵੇ
-ਮਜੀਠੀਆ ਦੀ ਗੁੰਡਾਗਰਦੀ ਰੋਕਣ ਲਈ ਚੋਣ ਕਮਿਸ਼ਨਰ ਨੂੰ ਸ਼ਕਾਇਤ
*ਬਈ ਕਹਿੰਦੇ ਨੇ ਜਿਸਕੀ ਲਾਠੀ ਉਸਕੀ ਭੈਂਸ
-ਭ੍ਰਿਸ਼ਟਾਚਾਰ ਵਿਰੁੱਧ ਡੌਂਡੀ ਪਿੱਟਣ ਵਾਲੀ ਭਾਜਪਾ ਨੇ ਭ੍ਰਿਸ਼ਟ ਮੰਤਰੀ ਟਿਕਟਾਂ ਨਾਲ ਨਿਵਾਜੇ
*ਇਹ ਡੌਂਡੀ ਤਾਂ ਸਿਰਫ਼ ਹੁਕਮਰਾਨ ਪਾਰਟੀ ਨੂੰ ਬਦਨਾਮ ਕਰਨ ਲਈ ਸੀ। ਭ੍ਰਿਸ਼ਟਾਚਾਰ ਵਿਰੁੱਧ ਨਹੀਂ ਸੀ
-ਫਰਾਂਸ ਵਿਚ ਦੁਨੀਆਂ ਦੇ ਦੂਸਰੇ ਵੱਡੇ ਮਿਊਜ਼ੀਅਮ ਨੂੰ ਵੇਖਣ ਆਏ ਲੋਕਾਂ ਦਾ ਰੀਕਾਰਡ ਟੁੱਟਿਆ
*ਉਨ੍ਹਾਂ ਨੂੰ ਕਿਹਨੇ ਕਿਹਾ ਸੀ ਕਿ ਇੰਨੀ ਭੀੜ ਵਿਚ ਰਿਕਾਰਡ ਨਾਲ ਲੈ ਕੇ ਆਉਣ
-ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਨੇ ਵਧਾਈ ਚੌਕਸੀ
*ਜਿਸ ਕਰਕੇ ਅਮਲੀਆਂ ਦੀ ਭੁੱਕੀ ਸਪਲਾਈ ਲੇਟ ਹੋਈ
-ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਤੋਂ ਪਹਿਲਾਂ ਸੋਨੀਆਂ ਨੇ ਕੈਪਟਨ ਨਾਲ ਕੀਤੀ ਮੀਟਿੰਗ
*ਜਿਸ ਦੌਰਾਨ ਕੈਪਟਨ, ਜਗਮੀਤ ਬਰਾੜ ਅਤੇ ਬੀਬੀ ਭੱਠਲ ਦੇ ਜਾਣੂੰ ਉਮੀਦਵਾਰਾਂ ਦੀਆਂ ਸੀਟਾਂ ਦੇ ਵੇਰਵੇ ਲਏ ਗਏ
-ਵਿਗਿਆਨ ਦੇ ਖੇਤਰ ਵਿਚ ਭਾਰਤ ਚੀਨ ਨਾਲੋਂ ਪਿੱਛੇ-ਪ੍ਰਧਾਨ ਮੰਤਰੀ
*ਆਬਾਦੀ ਦੇ ਮਾਮਲੇ ਵਿਚ ਜਲਦੀ ਹੀ ਅੱਗੇ ਨਿਕਲਣ ਦੀ ਆਸ ਹੈ
-ਛੋਟੀ ਬਹੂ ਦੀ ਜ਼ਿੰਦਗ਼ੀ ਨੂੰ ਨਰਕ ਬਣਾਵੇਗਾ ਅਭਿਨੇਤਾ ਅਮਨ ਵਰਮਾ?
*ਫਿਰ ਵੱਡੀ ਬਹੂ ਨੂੰ ਕਹੇਗਾ, ਕਿਸੇ ਤੋਂ ਨਾ ਡਰਨਾ
-ਪੰਜਾਬ ਚੋਣਾਂ ਅਤੇ ਲੀਡਰਾਂ ਦੀ ਇਲਜ਼ਾਮਬਾਜ਼ੀ
*ਪੰਜ ਸਾਲ ਦੀ ਕੁਰਸੀ ਵਾਸਤੇ ਗਾਲ੍ਹਾਂ ਮਹਿੰਗੀਆਂ ਤਾਂ ਨਹੀਂ ਭਾਜੀ