ਕੋਲਕਾਤਾ/ ਨਵੀਂ ਦਿੱਲੀ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ਼ ਵਿਚ ਚੋਣਾਂ ਲੜ ਰਹੀ ਹੈ, ਇਸਲਈ ਕਾਂਗਰਸ ਉਨ੍ਹਾਂ ਦੀ ਪਾਰਟੀ ਤੋਂ ਡਰੀ ਹੋਈ ਹੈ। ਮਮਤਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਮੇਸ਼ਾਂ ਹੀ ਇਕੱਲਿਆਂ ਕੰਮ ਕਰਦੀ ਆਈ ਹੈ, ਜੇਕਰ ਕਾਂਗਰਸ ਚਾਹੇ ਤਾਂ ਉਹ ਤ੍ਰਿਣਮੂਲ ਕਾਂਗਰਸ ਨਾਲੋਂ ਗਠਜੋੜ ਤੋੜ ਸਕਦੀ ਹੈ।
ਇਸਦੇ ਜਵਾਬ ਵਿਚ ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸੇ ਵੀ ਚੁਣੌਤੀ ਤੋਂ ਨਹੀਂ ਡਰਦੀ। ਦਿੱਲੀ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, “ਸਵਾ ਸੌ ਸਾਲ ਤੋਂ ਵੀ ਵੱਧ ਪੁਰਾਣੀ ਕਾਂਗਰਸ ਨਾ ਤਾਂ ਕਦੀ ਕਿਸੇ ਸਿਆਸੀ ਚੁਣੌਤੀ ਤੋਂ ਡਰੀ ਹੈ ਅਤੇ ਨਾ ਹੀ ਡਰੇਗੀ। ਕਾਂਗਰਸ ਦਾ ਇਹ ਨਿਅਮ ਸਾਰੀਆਂ ਪਾਰਟੀਆਂ ਦੇ ਸਬੰਧ ਵਿਚ ਲਾਗੂ ਹੁੰਦਾ ਹੈ।
ਮਮਤਾ ਨੇ ਇਲਜ਼ਾਮ ਲਾਉਂਦਿਆਂ ਕਿਹਾ ਸੀ ਕਿ ਕਾਂਗਰਸ ਖੱਬੇ ਪੱਖੀ ਪਾਰਟੀਆਂ ਦੇ ਨਾਲ ਰਲਕੇ ਪੱਛਮੀ ਬੰਗਾਲ ਵਿਚ ਉਨ੍ਹਾਂ ਦੀ ਪਾਰਟੀ ਦੇ ਖਿਲਾਫ਼ ਕੰਮ ਕਰ ਰਹੀ ਹੈ। ਮਮਤਾ ਨੇ ਕਿਹਾ ਕਿ ਅਸੀਂ ਵਾਲਮਾਰਟ ਦਾ ਪੈਸਾ ਰਿਟੇਲ ਵਿਚ ਲਾਉਣ ਤੋਂ ਮਨ੍ਹਾਂ ਕੀਤਾ, ਕੋਇਲੇ ਅਤੇ ਪਟਰੌਲ ਦੀਆਂ ਕੀਮਤਾਂ ਵਧਾਉਣ ਦਾ ਵਿਰੋਧ ਕੀਤਾ ਅਤੇ ਲੋਕਾਪਾਲ ਨੂੰ ਦਾਇਰੇ ਵਿਚ ਰੱਖਣ ‘ਤੇ ਇਤਰਾਜ਼ ਪ੍ਰਗਟਾਇਆ। ਇਸ ਲਈ ਕਾਂਗਰਸ ਤ੍ਰਿਣਮੂਲ ਨੂੰ ਛੋਟੇ ਮੁੱਦਿਆਂ ਰਾਹੀਂ ਸਾਨੂੰ ਬਦਨਾਮ ਕਰਨ ਦੀ ਕੋਸਿ਼ਸ਼ ਕਰ ਰਹੀ ਹੈ।
ਕਾਂਗਰਸ ਡਰੀ ਹੋਈ ਹੈ – ਮਮਤਾ
This entry was posted in ਭਾਰਤ.