ਲੰਡਨ (ਮਪ) ਪ੍ਰਸਿੱਧ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਦੇ ਸਤਿਕਾਰਯੋਗ ਬਾਪੂ ਜੀ ਕੱਲ੍ਹ 13 ਫ਼ਰਬਰੀ ਦਿਨ ਸ਼ੁੱਕਰਵਾਰ ਨੂੰ ਸ਼ਾਮ 5 ਵੱਜ ਕੇ 20 ਮਿੰਟ ‘ਤੇ ਚੜ੍ਹਾਈ ਕਰ ਗਏ! ਉਹ 78 ਸਾਲ ਦੇ ਸਨ। ਜੱਗੀ ਕੁੱਸਾ ਨੂੰ ਸ਼ਾਮ ਸਾਢੇ ਕੁ ਪੰਜ ਵਜੇ ਉਹਨਾਂ ਦੇ ਭੈਣ ਜੀ ਨੇ ਪੰਜਾਬ ਤੋਂ ਫ਼ੋਨ ਕੀਤਾ ਅਤੇ ਬਾਪੂ ਜੀ ਦੇ ਅਕਾਲ ਚਲਾਣੇਂ ਦੀ ਦਰਦ ਭਰੀ ਖ਼ਬਰ ਦਿੱਤੀ। ਬਾਪੂ ਜੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ। ਅਜੇ ਕੁਝ ਘੰਟੇ ਪਹਿਲਾਂ ਹੀ ਜੱਗੀ ਕੁੱਸਾ ਆਪਣੇ ਬਾਪੂ ਜੀ ਨਾਲ਼ ਫ਼ੋਨ ‘ਤੇ ਗੱਲ ਕਰਕੇ ਹਟੇ ਸਨ। ਸਾਡੇ ਪੱਤਰਕਾਰ ਨਾਲ ਗੱਲ ਕਰਦਿਆਂ ਕੁੱਸਾ ਜੀ ਨੇ ਦੱਸਿਆ ਕਿ ਉਹ ਜਿੰਨੀ ਵੀ ਜਲਦੀ ਹੋ ਸਕੇ ਇੰਡੀਆ ਜਾ ਰਹੇ ਹਨ ਅਤੇ ਆਪਣੇ ਬਾਪੂ ਦਾ ਸਸਕਾਰ ਆਪ ਹੱਥੀਂ ਜਾ ਕੇ ਕਰਨਗੇ। ਕੁੱਸਾ ਜੀ ਦੀ ਪਤਨੀ ਸਵਰਨਜੀਤ ਕੁੱਸਾ ਅਜੇ ਪਰਸੋਂ ਹੀ ਲੰਡਨ ਤੋਂ ਗਏ ਹਨ ਅਤੇ ਅੱਜ ਹੀ ਪਿੰਡ ਕੁੱਸੇ ਪਹੁੰਚੇ ਸਨ। ਦੋ ਕੁ ਘੰਟੇ ਆਪਣੀ ਇਕਲੌਤੀ ਨੂੰਹ ਨਾਲ ਬਿਤਾਉਣ ਬਾਅਦ ਬਾਪੂ ਜੀ ਅੱਖਾਂ ਮੀਟ ਗਏ। ਬਾਪੂ ਜੀ ਦਾ ਸਸਕਾਰ ਜੱਗੀ ਕੁੱਸਾ ਜੀ ਦੇ ਜਾਣ ‘ਤੇ ਪਿੰਡ ਕੁੱਸਾ, ਜਿਲ੍ਹਾ ਮੋਗਾ ਵਿਖੇ ਹੀ ਕੀਤਾ ਜਾਵੇਗਾ। ਕੁੱਸਾ ਜੀ ਨਾਲ ਪੰਜਾਬ ਵਿਚ ਦੁਖ-ਸੁਖ ਕਰਨ ਲਈ ਉਹਨਾਂ ਦਾ ਫ਼ੋਨ ਨੰਬਰ 98 768 07472 ਹੈ।