ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ਮੇਲਾ ਮਾਘੀ ਦੇ ਸੰਬੰਧ ਇਕ ਅਹਿਮ ਮੀਟਿੰਗ ਸ੍ਰੀ ਰਾਜਨ ਗੁਪਤਾ ਡੀ.ਜੀ.ਪੀ.ਲਾਅ ਐਂਡ ਆਰਡਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸ੍ਰੀ ਨਿਰਮਲ ਸਿੰਘ ਢਿੱਲੋਂ ਆਈ.ਜੀ.ਪੀ.ਬਠਿੰਡਾ ਜੋਨ, ਸ੍ਰੀ ਪ੍ਰਮਰਾਜ ਸਿੰਘ ਡੀ.ਆਈ.ਜੀ.ਬਠਿੰਡਾ ਰੇਂਜ, ਸ੍ਰੀ ਲੋਕ ਨਾਥ ਆਂਗਰਾ ਡੀ.ਆਈ.ਜੀ.ਫਿਰੋਜ਼ਪੁਰ ਰੇਂਜ, ਸ੍ਰੀ ਹਰਸ ਕੁਮਾਰ ਬਾਂਸਲ ਸੀਨੀਅਰ ਪੁਲਸ ਕਪਤਾਨ ਸ੍ਰੀ ਮੁਕਤਸਰ ਸਾਹਿਬ, ਸ੍ਰੀ ਨਰਿੰਦਰਪਾਲ ਸਿੰਘ ਕਪਤਾਨ ਪੁਲਸ (ਸ), ਸ੍ਰੀ ਜਸਵਿੰਦਰ ਸਿੰਘ ਉਪ ਕਪਤਾਨ ਪੁਲਸ (ਸ), ਸ੍ਰੀ ਗੁਰਦੀਪ ਸਿੰਘ ਡੀ.ਐਸ.ਪੀ.ਸ੍ਰੀ ਮੁਕਤਸਰ ਸਾਹਿਬ ਤੇ ਮੇਲੇ ਦੀ ਡਿਊਟੀ ਤੇ ਤੈਨਾਤ ਹੋਰ ਗਜਟਿਡ ਅਫ਼ਸਰ ਵੀ ਸ਼ਾਮਲ ਸਨ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆ ਸ੍ਰੀ ਜਸਵਿੰਦਰ ਸਿੰਘ ਉਪ ਕਪਤਾਨ ਪੁਲਸ (ਸ) ਕਮ ਪੀ.ਆਰ.ਓ.ਪੁਲਸ ਵਿਭਾਗ ਨੇ ਦੱਸਿਆ ਕਿ ਮਾਘੀ ਮੇਲੇ ਵਿਚ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਕਰੜੇ ਇੰਤਜ਼ਾਮ ਕੀਤੇ ਗਏ ਹਨ ਜਿਸ ਤਹਿਤ ਸਾਰੇ ਸੀ ਪੁਆਇੰਟਾਂ ’ਤੇ ਨਾਕੇ ਲਾਏ ਗਏ ਹਨ ਜੋ ਮੇਲਾ ਖਤਮ ਹੋਣ ਤੱਕ ਜਾਰੀ ਰਹਿਣਗ। ਇਸ ਤੋਂ ਇਲਾਵਾ ਲੋਕਾਂ ਦੀ ਸਹਾਇਤਾ ਲਈ ਪੁਲਸ ਸਹਾਇਤਾ ਕੇਂਦਰ ਵੀ ਸਥਾਪਿਤ ਕੀਤੇ ਗਏ ਹਨ ਜੋ 24 ਘੰਟੇ ਲੋਕਾਂ ਦੀ ਸਹਾਇਤਾ ਲਈ ਹਾਜ਼ਰ ਰਹਿਣਗੇ। ਉਨ੍ਹਾਂ ਅੱਗੇ ਦੱਸਿਆ ਕਿ ਸ਼ਹਿਰ ਵਿਚ ਆਵਾਜਾਈ ਨੂੰ ਨਿਰਵਿਘਨ ਚਲਾਉਣ ਲਈ ਹੋਰਨਾਂ ਜ਼ਿਲ੍ਹਿਆਂ ਤੋਂ ਜੇ.ਸੀ.ਬੀ.ਮਸ਼ੀਨਾਂ, ਰਿਕਵਰੀ ਵੈਨਾਂ, ਪੀ.ਸੀ.ਆਰ.ਮੋਟਰਸਾਈਕਲ ਤੇ ਟ੍ਰੈਫਿਕ ਪੁਲਸ ਦੇ ਵਾਹਨ ਮੰਗਵਾਏ ਗਏ ਹਨ। ਉਨ੍ਹਾਂ ਕਿਹਾ ਕਿ ਡੀ.ਆਈ.ਜੀ.ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪੁਲਸ ਲੋਕਾਂ ਨਾਲ ਹਮਦਰਦੀ ਵਾਲਾ ਵਤੀਰਾ ਰਖੇਗੀ ਤਾਂ ਜੋ ਕਿਸੇ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।