ਰੋਮ- ਇਟਲੀ ਵਿੱਚ ਮਾਫ਼ੀਏ ਦੇ ਬਿਜ਼ਨੈਸ ਦਾ ਚੰਗਾ ਬੋਲਬਾਲਾ ਹੈ। ਇਸ ਸਮੇਂ ਦੇਸ਼ ਦਾ ਸੱਭ ਤੋਂ ਵੱਡਾ ਬਿਜ਼ਨਸ ਮਾਫ਼ੀਆ ਹੀ ਹੈ। ਮਾਪ਼ੀਆ, ਜਿਸਨੂੰ ਅੰਡਰਵਰਲਡ ਵੀ ਕਿਹਾ ਜਾਂਦਾ ਹੈ। ਸਾਲ 2010 ਵਿੱਚ ਇਟਲੀ ਦੇ ਮਾਫੀਏ ਦੀ ਕਮਾਈ 140 ਅਰਬ ਯੂਰੋ (9380 ਅਰਬ ਰੁਪੈ) ਸੀ। ਇਹ ਪੈਸਾ ਫਿਰੌਤੀ, ਡਕੈਤੀ ਅਤੇ ਵਿਆਜ ਦੁਆਰਾ ਪ੍ਰਾਪਤ ਕੀਤਾ ਗਿਆ ਸੀ। ਮਾਫੀਏ ਦੀ ਇਹ ਕਮਾਈ ਇਟਲੀ ਦੀ ਸੱਭ ਤੋਂ ਵੱਡੀ ਪੈਟਰੋਕੈਮੀਕਲ ਕੰਪਨੀ ਐਨੀ ਦੀ ਕਮਾਈ ਨਾਲੋਂ ਵੀ ਕਿਤੇ ਵੱਧ ਸੀ।
ਇਟਲੀ ਦੇ ਛੋਟੇ ਉਦਯੋਗਾਂ ਦੇ ਇੱਕ ਸੰਠਗਨ ਨੇ ਆਪਣੀ ਰਿਪੋਰਟ ਵਿੱਚ ਦਸਿਆ ਹੈ ਕਿ ਯੌਰਪ ਦੀਆਂ ਵੱਡੀਆਂ ਕੰਪਨੀਆਂ ਵਿੱਚ ਸ਼ਾਮਿਲ ਐਨੀ ਦੀ ਕਮਾਈ ਸਾਲ 2010 ਵਿੱਚ 99 ਅਰਬ ਯੂਰੋ ਸੀ। ਦੇਸ਼ ਵਿੱਚ ਆਰਥਿਕ ਸੰਕਟ ਦੇ ਚਲਦੇ ਇਸ ਅੰਡਰਵਰਲਡ ਦਾ ਧੰਧਾ ਹੋਰ ਵੀ ਫੱਲ-ਫੁੱਲ ਰਿਹਾ ਹੈ। ਬੈਂਕਾਂ ਤੋਂ ਲੋਨ ਨਹੀਂ ਮਿਲ ਰਹੇ ਤਾਂ ਉਦਯੋਗਪਤੀ ਵੀ ਮਾਫ਼ੀਆ ਤੋਂ ਕਰਜ਼ਾ ਲੈ ਕੇ ਆਪਣੇ ਕਾਰੋਬਾਰ ਚਲਾ ਰਹੇ ਹਨ। ਉਨ੍ਹਾਂ ਵਿੱਚੋਂ 1800 ਉਦਯੋਗਪਤੀ ਕਰਜ਼ਾ ਨਾਂ ਚੁਕਾਏ ਜਾਣ ਕਰਕੇ ਦੀਵਾਲੀਏ ਹੋ ਗਏ ਹਨ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਮਾਫ਼ੀਏ ਦੇ ਕਰਜ਼ੇ ਦੇ ਜਾਲ ਵਿੱਚ ਦੋ ਲੱਖ ਦੇ ਕਰੀਬ ਲੋਕ ਫਸੇ ਹੋਏ ਹਨ। ਮਾਫੀਆ ਵਸੂਲੀ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਨਾ ਰਿਹਾ ਹੈ। ਇਸ ਨਾਲ ਅਪਰਾਧਾਂ ਦੀ ਸੰਖਿਆ ਵਿੱਚ ਹੋਰ ਵੀ ਵਾਧਾ ਹੋ ਰਿਹਾ ਹੈ।