ਅੰਮ੍ਰਿਤਸਰ- ਰੇਲਵੇ ਪ੍ਰੋਟੈਕਸ਼ਨ ਫੋਰਸ ਦੀ ਇਮਾਨਦਾਰੀ ਦੀ ਇਮਾਨਦਾਰੀ ਤੋਂ ਪ੍ਰਭਾਵਿਤ ਵਿਦੇਸ਼ੀ ਵੀ ਇਸ ਦੀ ਤਰੀਫ ਕੀਤੇ ਬਿਨ੍ਹਾਂ ਨਹੀਂ ਰਹਿ ਸਕੇ। ਹੋਇਆ ਇਸ ਤਰ੍ਹਾਂ ਕਿ ਵਰਿਵਾਰ ਨੂੰ ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਸ਼ਤਾਬਦੀ ਐਕਸਪ੍ਰੈਸ (2013) ਦੇ ਕੋਚ ਨੰਬਰ ਈ-1 ਦੀ ਸੀਟ ਨੰਬਰ 47 ਅਤੇ 48 ਤੇ ਸਫਰ ਕਰ ਰਹੇ ਗਰੀਸ ਨਿਵਾਸੀ ਆਈਕੇਮ ਆਪਣੇ ਸਾਥੀ ਸਮੇਤ ਬਿਆਸ ਰੇਲਵੇ ਸਟੇਸ਼ਨ ਤੇ ਉਤਰੇ। ਬਿਆਸ ਤੋਂ ਜਦੋਂ ਉਹ ਰਾਧਾ ਸਵਾਮੀਆਂ ਦੇ ਡੇਰੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਚਲਿਆ ਕਿ ਸਮਾਨ ਗੱਡੀ ਵਿਚ ਰਹਿ ਗਿਆ ਹੈ। ਉਨ੍ਹਾਂ ਨੇ ਇਸਦੀ ਜਾਣਕਾਰੀ ਡੇਰੇ ਦੇ ਪ੍ਰਬੰਧਕਾਂ ਨੂੰ ਦਿਤੀ ਤਾਂ ਡੇਰੇ ਵਾਲਿਆਂ ਨੇ ਇਸ ਬਾਰੇ ਬਿਆਸ ਸਟੇਸ਼ਨ ਵਾਲਿਆਂ ਨੂੰ ਦਸਿਆ। ਇਸ ਦੌਰਾਨ ਆਰਪੀਐਫ ਦੇ ਹੈਡ ਕਾਂਸਟੇਬਲ ਬਲਕਾਰ ਸਿੰਘ ਅਤੇ ਜਸਵੰਤ ਸਿੰਘ ਨੇ ਚੈਕਿੰਗ ਦੌਰਾਨ ਸਮਾਨ ਵੇਖਿਆ
ਅੰਮ੍ਰਿਤਸਰ ਪਹੁੰਚਣ ਤੇ ਉਨ੍ਹਾਂ ਦੋਵਾਂ ਨੇ ਇਸਦੀ ਸੂਚਨਾ ਪੋਸਟ ਕਮਾਂਡਰ ਨੂੰ ਦਿਤੀ। ਪੋਸਟ ਕਮਾਂਡਰ ਕਟਾਰੀਆ ਨੂੰ ਬਿਆਸ ਤੋਂ ਵੀ ਸਮਾਨ ਗੱਡੀ ਵਿਚ ਰਹਿ ਜਾਣ ਬਾਰੇ ਸੂਚਨਾ ਮਿਲਣ ਤੇ ਉਨ੍ਹਾਂ ਨੇ ਸਮਾਨ ਆਪਣੇ ਕੋਲ ਸੁਰਖਿਅਤ ਰੱਖ ਲਿਆ। ਵਿਦੇਸ਼ੀ ਨਾਗਰਿਕਾਂ ਦੇ ਅੰਮ੍ਰਿਤਸਰ ਪਹੁੰਚਣ ਤੇ ਉਨ੍ਹਾਂ ਨੂੰ ਸਮਾਨ ਵਾਪਿਸ ਕਰ ਦਿਤਾ ਗਿਆ। ਜਿਸ ਵਿਚ ਉਨ੍ਹਾਂ ਦੇ ਪਾਸਪੋਰਟ, 700 ਅਤੇ ਯੂਰੋ ਅਤੇ4600 ਰੁਪੈ ਭਾਰਤੀ ਕਰੰਸੀ ਵਿਚ ਸਨ। ਵਿਦੇਸ਼ੀ ਨਾਗਰਿਕਾਂ ਨੇ ਆਰਪੀਐਫ ਦੀ ਪ੍ਰਸੰਸਾ ਕਰਦਿਆਂ ਹੋਇਆ ਉਨ੍ਹਾਂ ਦਾ ਧੰਨਵਾਦ ਕੀਤਾ।
ਵਿਦੇਸੀਆਂ ਨੇ ਕੀਤੀ ਆਰਪੀਐਫ ਦੀ ਇਮਾਨਦਾਰੀ ਦੀ ਪ੍ਰਸੰਸਾ
This entry was posted in ਪੰਜਾਬ.