ਫਰਾਂਸ,(ਸੰਧੂ) – ਕੱਲ ਰਾਤ ਨਵਤੇਜ਼ ਸਿੰਘ ਸੰਧੂ ਤੇ ਰੀਟਾ ਕੌਰ ਸੰਧੂ ਨੇ ਜਿਹੜੇ ਦੋਵੇਂ ਜਾਣੇ ਪੈਰਿਸ ਦੇ ਜੰਮਪਲ ਹਨ, ਉਹਨਾਂ ਨੇ ਆਪਣੀ ਬੱਚੀ ਅਵਲੀਨ ਕੌਰ ਦੀ ਪਹਿਲੀ ਲੋਹੜੀ ਅਗਨੀ ਦਾ ਧੂਣਾ ਲਗਾ ਕੇ ਖੁਸ਼ੀਆਂ ਖੇੜਿਆਂ ਵਿੱਚ ਮਨਾਈ।ਉਹਨਾਂ ਨੇ ਫਰਾਂਸ ਦੇ ਜੰਮਪਲ ਲੜਕੇ ਲੜਕੀਆਂ ਨੂੰ ਬੁਲਾ ਕੇ ਰੇਵੜੀਆਂ ਤੇ ਮੂੰਗਫਲੀਆਂ ਵੀ ਵੰਡੀਆਂ।ਬੱਚਿਆਂ ਨੇ ਵੜੇ ਚਾਅ ਨਾਲ ਲੋਹੜੀ ਉਪਰ ਤਿੱਲ ਸੁੱਟ ਕੇ ਖੁਸੀ ਜਾਹਰ ਕੀਤੀ, ਤੇ ਉਹ ਸਾਰੇ ਰਾਤ ਦੇ ਇੱਕ ਵਜੇ ਤੱਕ ਧੂਣੇ ਕੋਲ ਬੈਠੇ ਰਹੇ,ਕਈਆਂ ਲਈ ਇਹ ਸਭ ਹੈਰਾਨੀ ਜਨਕ ਸੀ।ਇਥੇ ਇਹ ਵੀ ਯਿਕਰ ਯੋਗ ਹੈ ਕਿ ਇਹ ਅਵਲੀਨ ਕੌਰ ਫਰਾਂਸ ਦੀ ਦੂਸਰੀ ਪੀੜ੍ਹੀ ਦੀ ਉਹਨਾਂ ਗਿਣਤੀ ਦੇ ਬੱਚਿਆਂ ਵਿੱਚ ਹੈ, ਜਿਸ ਦੇ ਮਾਂ ਬਾਪ ਵੀ ਪੈਰਿਸ ਦੇ ਜੰਮਪਲ ਹਨ।