ਪੈਰਿਸ, (ਸੰਧੂ) – ਇਥੇ ਇੱਕ ਜੋਨੀ ਨਾਂ ਦਾ ਪੰਜਾਬੀ ਲੜਕਾ ਕਈ ਸਾਲਾਂ ਤੋਂ ਇੱਕ ਪਾਕਿਸਤਾਨੀ ਆਦਮੀ ਕੋਲ ਫੱਟਾ ਮਾਰਕੀਟ ਵਿੱਚ ਕਪੜੇ ਵੇਚਣ ਦਾ ਕੰਮ ਕਰਦਾ ਸੀ।ਕੁਝ ਦਿੱਨ ਪਹਿਲਾਂ ਹਰਿਆਣਾ ਸਟੇਟ ਦਾ ਉਹ ਲੜਕਾ ਸ਼ਾਦੀ ਕਰਾਉਣ ਲਈ ਇੱਕ ਮਹੀਨੇ ਦੀ ਛੁੱਟੀ ਲੈਕੇ ਆਪਣੇ ਵਤਨ ਗਿਆ ।ਹਾਲੇ ਉਸ ਨੂੰ ਘਰ ਪਹੁੰਚੇ ਨੂੰ ਦੋ ਦਿੱਨ ਹੀ ਹੋਏ ਸਨ ਤੇ ਮਾਪਿਆਂ ਦਾ ਚਾਅ ਵੀ ਪੂਰਾ ਨਹੀ ਸੀ ਹੋਇਆ,ਕਿਸੇ ਰਿਸ਼ਤੇਦਾਰ ਦੇ ਵਿਆਹ ਦੀ ਪਾਰਟੀ ਵਿੱਚ ਗੋਲੀ ਚੱਲ ਜਾਣ ਕਾਰਨ ਮੌਤ ਦੇ ਮੂੰਹ ਵਿੱਚ ਜਾ ਪਿਆ।ਫਰਾਂਸ ਵਿੱਚ ਰਹਿੰਦੇ ਉਸ ਦੇ ਪਾਕਿਸਤਾਨੀ ਮਾਲਕ ਨੂੰ ਜਦੋਂ ਉਸ ਦੀ ਹੋਈ ਅਚਾਨਕ ਮੌਤ ਦਾ ਪਤਾ ਲੱਗਿਆ ਤਾਂ ਉਸ ਨੇ ਕਾਫੀ ਦੁੱਖ ਮਨਾਇਆ ਤੇ ਭਾਰਤ ਵਿੱਚ ਉਸ ਦੇ ਮਾਂ ਬਾਪ ਨਾਲ ਟੈਲੀਫੋਨ ਰਾਹੀ ਅਫਸੋਸ ਵੀ ਜਾਹਰ ਕੀਤਾ।ਇਥੇ ਹੀ ਬੱਸ ਨਹੀ ਉਸ ਨੇ ਉਹਨਾਂ ਦੀ ਆਰਥਿੱਕ ਮੱਦਦ ਲਈ ਇਥੇ ਫੱਟਾ ਮਾਰਕੀਟ ਵਿੱਚੋਂ ਇੰਡੀਅਨ ਪਾਕਿਸਤਾਨੀ ਲੋਕਾਂ ਕੋਲੋ ਉਗਰਾਹੀ ਵੀ ਕੀਤੀ।ਇਸ ਅਮਜ਼ਦ ਨਾਂ ਦੇ ਪਾਕਿਸਤਾਨੀ ਮੂਲ ਦੇ ਆਦਮੀ ਦੀ ਲੋਕਾਂ ਨੇ ਇਸ ਗੱਲ ਦੀ ਖੂਬ ਪ੍ਰਸੰਸਾ ਵੀ ਕੀਤੀ।ਜਿਵੇਂ ਕਹਿੰਦੇ ਨੇ ਚੰਗੇ ਬੰਦਿਆਂ ਦੀ ਉਪਰ ਵੀ ਲੋੜ ਆ।ਇਹ ਗੱਲ ਉਸ ਵਕਤ ਸਾਬਤ ਹੋ ਗਈ, ਜਦੋਂ ਅਮਜ਼ਦ ਕੱਲ ਸਵੇਰੇ ਮਾਰਕੀਟ ਲਾਉਣ ਲਈ ਉਠਿਆ ਤਾਂ ਛਾਤੀ ਵਿੱਚ ਦਰਦ ਹੋ ਜਾਣ ਤੋਂ ਬਾਅਦ ਥੋੜੀ ਦੇਰ ਬਾਅਦ ਹੀ ਦਮ ਤੋੜ ਗਿਆ।ਜਦੋਂ ਇਹ ਦੁਖਦਾਈ ਖਬਰ ਫੱਟਾ ਮਾਰਕੀਟ ਵਿੱਚ ਪਹੁੰਚੀ ਤਾਂ ਹਰ ਵਰਗ ਦੇ ਲੋਕਾਂ ਨੇ ਜਿਵੇਂ ਕਿ ਅਰਬੀ,ਭਾਰਤੀ, ਪਾਕਿਸਤਾਨੀ ਅਤੇ ਫਰਂੈਚ ਲੋਕਾਂ ਨੇ ਇਸ ਅਣਆਈ ਮੌਤ ਦਾ ਗਹਿਰਾ ਦੁੱਖ ਪ੍ਰਗਟ ਕੀਤਾ।ਕਈ ਲੋਕੀ ਇਹ ਵੀ ਕਹਿੰਦੇ ਸੁਣੇ ਗਏ ਉਹ ਇੱਕ ਨੇਕ ਰਹਿਮ ਦਿੱਲ ਇਨਸਾਨ ਸੀ।
ਪਾਕਿਸਤਾਨੀ ਮਾਲਕ ਤੇ ਭਾਰਤੀ ਨੌਕਰ ਦੋਵੇਂ ਇੱਕ ਮਹੀਨੇ ਵਿੱਚ ਹੀ ਦੁਨੀਆਂ ਨੂੰ ਅਲਵਿਦਾ ਕਹਿ ਗਏ
This entry was posted in ਅੰਤਰਰਾਸ਼ਟਰੀ.