ਵਾਸ਼ਿੰਗਟਨ- ਦੁਨੀਅਭਰ ਵਿੱਚ ਆਰਥਿਕ ਮੰਦੀ ਦੇ ਖਤਰੇ ਫਿਰ ਤੋਂ ਮੰਡਰਾ ਰਹੇ ਹਨ। ਵਰਲੱਡ ਬੈਂਕ ਨੇ ਇਸ ਬਾਰੇ ਚਿਤਾਵਨੀ ਜਾਰੀ ਕਰਦੇ ਹੋਏ ਵਿਕਾਸਸ਼ੀਲ ਦੇਸ਼ਾਂ ਨੂੰ ਇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ ਹੈ। ਬੈਂਕ ਦਾ ਕਹਿਣਾ ਹੈ ਕਿ ਯੌਰਪ ਦੀ ਮੰਦੀ ਅਤੇ ਭਾਰਤ ਅਤੇ ਬਰਾਜੀਲ ਵਰਗੇ ਹੋਰ ਵਿਕਾਸ਼ੀਲ ਦੇਸ਼ਾਂ ਦੀ ਘੱਟ ਹੋ ਰਹੀ ਰਫ਼ਤਾਰ ਦਾ ਬੁਰਾ ਅਸਰ ਹੋ ਰਿਹਾ ਹੈ। ਯੌਰਪੀਨ ਦੇਸ਼ ਜੇ ਵਿੱਤੀ ਬਾਜ਼ਾਰਾਂ ਲਈ ਧੰਨ ਜੁਟਾਉਣ ਵਿੱਚ ਅਸਫਲ ਰਹਿੰਦੇ ਹਨ ਤਾਂ ਹਾਲਾਤ ਹੋਰ ਵੀ ਖਰਾਬ ਹੋ ਸਕਦੇ ਹਨ।
ਵਰਲੱਡ ਬੈਂਕ ਅਨੁਸਾਰ 2012 ਵਿੱਚ ਅਰਥਵਿਵਸਥਾ ਦਾ ਵਿਕਾਸ 2.5% ਦੀ ਦਰ ਨਾਲ ਹੋਵੇਗਾ। ਪਹਿਲਾਂ 3.6% ਦੀ ਦਰ ਨਾਲ ਵਿਕਾਸ ਦਾ ਅਨੁਮਾਨ ਲਗਾਇਆ ਗਿਆ ਸੀ। ਵਿਕਾਸ ਦੀ ਦਰ ਘੱਟਣ ਦਾ ਕਾਰਨ ਯੌਰਪੀ ਸੰਕਟ ਨੂੰ ਦਸਿਆ ਗਿਆ ਹੈ। ਵਿਸ਼ਵ ਬੈਂਕ ਨੇ ਆਪਣੀ ਤਾਜ਼ਾ ਰਿਪੋਰਟ ‘ਗਲੋਬਲ ਇਕਨਾਮਿਕਸ ਪਰਾਸਪੈਕਟਸ(ਜੀਈਪੀ) 2012‘ ਵਿੱਚ ਕਿਹਾ ਹੈ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਵਿਕਾਸ ਦਰ ਵਿੱਚ ਗਿਰਾਵਟ ਦੇ ਜੋਖਿਮਾਂ ਲਈ ਤਿਆਰ ਰਹਿਣਾ ਚਾਹੀਦਾ ਹੈ, ਕਿਉਂਕਿ ਯੌਰਪੀ ਵਿੱਤੀ ਸੰਕਟ ਅਤੇ ਉਭਰ ਰਹੀ ਅਰਥਵਿਵਸਥਾ ਵਿੱਚ ਵਿਕਾਸ ਦਰ ਵਿੱਚ ਕਮੀ ਆਉਣ ਕਰਕੇ ਵਿਸ਼ਵ ਵਿਕਾਸ ਦਰ ਘਟੱ ਰਹਿਣ ਦੀ ਸੰਭਾਵਨਾ ਹੈ।
ਵਿਸ਼ਵ ਬੈਂਕ ਨੇ 2012 ਵਿੱਚ ਵਿਕਾਸਸ਼ੀਲ ਦੇਸ਼ਾਂ ਦੇ ਆਰਥਿਕ ਵਿਕਾਸ ਦਾ ਅਨੁਮਾਨ 5.4% ਅਤੇ ਡੀਵਲਪਡ ਦੇਸ਼ਾਂ ਲਈ1.4% ਰੱਖਿਆ ਹੈ। ਬੈਂਕ ਦਾ ਇਹ ਅਨੁਮਾਨ ਹੈ ਕਿ ਯੂਰੋਜੋਨ ਦੇ ਉਤਪਾਦਨ ਵਿੱਚ 2012 ਵਿੱਚ 0.3% ਦੀ ਗਿਰਾਵਟ ਆਵੇਗੀ ਅਤੇ 2013 ਵਿੱਚ ਇਸ ਵਿੱਚ ਕੁਝ ਤੇਜ਼ੀ ਆਵੇਗੀ। ਅਮਰੀਕਾ ਦੀ ਅਰਥਵਿਵਸਥਾ 2012-13 ਵਿੱਚ 2.2% ਅਤੇ 2.4% ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ, ਜਦੋਂ ਕਿ ਪਹਿਲਾਂ ਇਹ ਅਨੁਮਾਨ 2.9% ਅਤੇ 2.7% ਰਹਿਣ ਦਾ ਅਨੁਮਾਨ ਸੀ। ਚੀਨ ਦੀ ਅਰਥਵਿਵਸਥਾ ਵਿੱਚ ਵੀ ਕਮੀ ਆਉਣ ਦਾ ਅਨੁਮਾਨ ਲਗਾਇਆ ਗਿਆ ਹੈ।