ਸਾਡੇ ਦੇਸ਼ ਵਿਚ ਲੋਕ ਸਭਾ ਤੇ ਵਿਧਾਨ ਦੀਆਂ ਚੋਣਾਂ ਸਮੇਂ ਕਈ ਉਮੀਦਵਾਰਾਂ ਵਲੋਂ ਜਾਅਲੀ ਵੋਟਾਂ ਭੁਗਤਾਉਣ ਬਾਰੇ ਅਕਸਰ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦਆਂ ਰਹਿੰਦੀਆਂ ਹਨ। ਇਥੋਂ ਤਕ ਕਿ ਅਕਸਰ ਸਿੱਖਾਂ ਦੀ ਮਿੰਨੀ-ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਵੇਲੇ ਵੀ ਇਸ ਤਰ੍ਹਾਂ ਦੀਆਂ ਖ਼ਬਰਾਂ ਮੀਡੀਆ ਵਿਚ ਆਉਂਦੀਆਂ ਹਨ। ਜਾਅਲੀ ਵੋਟਾਂ ਅਕਸਰ ਉਮੀਦਵਾਰ ਜਾ ਉਸਦੇ ਸਮਰੱਥਕਾਂ ਵਲੋਂ ਭੁਗਤਾਈਆਂ ਜਾਂਦੀਆਂ ਹਨ, ਭਾਵੇਂ ਕਿ ਪੋਲਿੰਗ ਬੂਥ ਤੇ ਦੂਸਰੇ ੳਸੁਮੀਦਵਾਰਾਂ ਦੇ ਪੋਲਿੰਗ ਏਜੰਟ ਹਾਜ਼ਰ ਹੁੰਦੇ ਹਨ, ਜਿਨ੍ਹਾਂ ਨੇ ਅਜੇਹੀਆਂ ਵੋਟਾਂ ਉਤੇ ਇਤਰਾਜ਼ ਕਰਨਾ ਹੁੰਦਾ ਹੈ।
ਪਹਿਲਾਂ ਵੋਟਰਾਂ ਲਈ ਕੋਈ ਸ਼ਨਾਖਤ ਦੇਣ ਦੀ ਲੋੜ ਨਹੀਂ ਹੁੰਦੀ ਸੀ। ਨਾ ਵੋਟਰ “ਪਛਾਣ ਪੱਤਰ” ਬਣਦੇ ਸਨ, ਨਾ ਵੋਟ ਪਾਉਣ ਸਮੇਂ ਕਿਸੇ ਵੀ ਵੋਟਰ ਨੂੰ ਆਪਣੀ ਪਛਾਣ ਦੇ ਸਬੂਤ ਵਜੋਂ ਰਾਸ਼ਨ ਕਾਰਡ, ਪਾਸਪੋਰਟ ਜਾ ਡਰਾਈਵਿੰਗ ਲਾਇਸੈਂਸ ਆਦਿ ਦਿਖਾਉਣ ਦੀ ਲੋੜ ਸੀ। ਇਹ ਤਾ ਚੋਣ ਕਮਿਸ਼ਨ ਨੂੰ ਜਾਅਲੀ ਵੋਟਾਂ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਜ਼ਰੂਰੀ ਕਰਨਾ ਪਿਆ।
ਜਾਅਲੀ ਵੋਟਾਂ ਪਾਉਣ ਜਾਂ ਪੁਆਉਣ ਦੀ ਇਹ ਲਾਹਨਤ ਬੜੀ ਪੁਰਾਨੀ ਹੈ, ਪਹਿਲੀਆਂ ਆਮ ਚੋਣਾ ਤੋਂ ਹੀ, ਪਰ ਉਸ ਸਮੇਂ ਪੈਸੇ ਦੇਣ ਜਾਂ ਸ਼ਰਾਬ, ਭੁੱਕੀ ਤੇ ਹੋਰ ਨਸ਼ੇ ਵੰਡਣ ਦੀ ਲਾਹਨਤ ਨਹੀਂ ਹੁੰਦੀ ਸੀ, ਇਹ ਤਾਂ ਬਹੁਤ ਦੇਰ ਬਾਅਦ ਸ਼ੁਰੂ ਹੋਈ। ਮੈਨੂਂ ਯਾਦ ਹੈ ਕਿ ਦੇਸ਼ ਦੀਆਂ ਦੂਜੀਆਂ ਆਮ ਚੋਣਾ, ਜੋ ਫਰਵਰੀ 1957 ਵਿਚ ਹੋਈਆਂ, ਸਬੰਧਤ ਉਮੀਦਵਾਰ ਦੇ ਚੋਣ ਪ੍ਰਬੰਧਕਾਂ ਨੇ ਮੈਥੋਂ ਜਾਅਲੀ ਵੋਟ ਪੁਆਈ, ਹਾਲਾਕਿ ਮੇਰੀ ਉਮਰ ਉਸ ਸਮੇਂ ਵੋਟਰ ਬੰਨਣ ਲਈ 21 ਸਾਲ ਤੋਂ ਸਾਲ ਕੁ ਘਟ ਹੀ ਸੀ।
ਉਨ੍ਹਾਂ ਦਿਨਾ ਵਿਚ ਮੈਂ ਖਾਲਸਾ ਕਾਲਜ ਆਫ ਐਜੂਕੇਸ਼ਨ ਫਾਰ ਵਿਮੈਨ, ਸਿਧਵਾਂ ਖੁਰਦ ਜ਼ਿਲਾ ਲੁਧਿਆਣਾ ਜੋ ਲੜਕੀਆਂ ਦੀ ਸਿਖਿਆ ਦਾ ਇਕ ਬਹੁਤ ਵੱਡਾ ਕੇਂਦਰ ਹੈ, ਵਿਖੇ ਸਹਾਇਕ ਆਰਟ ਐਂਡ ਕਰਾਫਟ ਟੀਚਰ ਵਜੋਂ ਸੇਵਾ ਕਰ ਰਿਹਾ ਸੀ। ਇਸ ਕਾਲਜ ਵਿਚ ਜੇ.ਬੀ.ਟੀ. ਤੇ ਬੀ.ਐਡ. ਦੇ ਕੋਰਸ ਕਰਵਾਏ ਜਾ ਰਹੇ ਸਨ। ਇਸੇ ਕੰਪਲੈਕਸ ਵਿਚ ਇਕ ਆਰਟਸ ਕਾਲਜ ਵੀ ਸੀ ਤੇ ਸ਼ਾਇਦ ਕੁੜਆਂ ਦਾ ਹਾਈ ਸਕੂਲ ਵੀ। ਇਨ੍ਹਾਂ ਵਿਦਿਅਕ ਅਦਾਰਿਆਂ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਮਰਹੂਮ ਬੀਬੀ ਹਰਪ੍ਰਕਾਸ਼ ਕੌਰ ਸਨ, ਜਿਨਾਂ ਦੇ ਨਾਂਅ ਉਤੇ ਹੁਣ ਇਕ ਕਾਲਜ ਵੀ ਹ। ਉਹ ਜਗਰਾਊਂ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਰਹੇ ਸਨ ਅਤੇ ਉਨ੍ਹਾਂ ਦਾ ਮੁਖ ਮੁਕਾਬਲਾ ਅਕਾਲੀ ਦਲ ਦੇ ਲਛਮਣ ਸਿੰਘ ਗਿਲ, ਜੋ ਨਬੰਬਰ 1967 ਪੰਜਾਬ ਦੇ ਮੁਖ ਮੰਤਰੀ ਬਣੇ, ਨਾਲ ਸੀ।
ਪਿੰਡ ਸਿਧਵਾਂ ਖੁਰਦ ਦੀਆਂ ਵੋਟਾ ਲਾਗਲੇ ਪਿੰਡ ਚੌਕੀ ਮਾਨ ਵਿਖੇ ਇਕ ਪੋਲਿੰਗ ਬੂਥ ‘ਤੇ ਪੈਣੀਆਂ ਸਨ। ਸਾਨੂੰ ਇਨ੍ਹਾਂ ਵਿਦਿਆਕ ਅਦਾਰਿਆ ਦੇ ਸਾਰੇ ਸਟਾਫ਼ ਨੂੰ ਚੌਕੀ ਮਾਨ ਲਿਜਾਇਆ ਗਿਆ, ਤੇ ਸਭਨਾਂ ਨੇ ਵੋਟਾਂ ਪਾਈਆਂ, ਕੁਝ ਕੁ ਦੀਆਂ ਵੋਟਾਂ ਬਣੀਆਂ ਹੋੲਆਂ ਸਨ, ਬਾਕੀ ਸਭਨਾਂ ਨੇ ਜਾਅਲੀ ਵੋਟਾਂ ਪਾਈਆਂ। ਮੈਂ ਇਨ੍ਹਾਂ ਵਿਚ ਸਭ ਤੋਂ ਛੋਟੀ ਉਮਰ ਦਾ ਸੀ। ਕਿਸੇ ਨੇ ਕੁਝ ਪੁਛਿਆ ਹੀ ਨਹੀਂ। ਚੋਣ ਨਤੀਜਾ ਆਉਣ ‘ਤੇ ਬੀਬੀ ਹਰਪ੍ਰਕਾਸ਼ ਕੌਰ ਜੇਤੂ ਕਰਾਰ ਦਿਤੇ ਗਏ, ਜਦੋਂ ਕਿ ਸ੍ਰੀ ਗਿਲ ਦੂਜੇ ਨੰਬਰ ‘ਤੇ ਰਹੇ। ਇਸ ਤੋਂ ਬਾਅਦ ਮੈਨੂੰ ਜਾਅਲੀ ਵੋਟ ਪਾਉਣ ਦਾ ਮੌਕਾ ਨਹੀਂ ਲਗਾ ਕਿਉਂ ਜੋ ਹਰ ਚੋਣ ਸਮੇਂ ਆਪਣੀ “ਅਸਲੀ” ਵੋਟ ਪਾਉਂਦਾ ਆ ਰਿਹਾ ਹਾਂ।