ਅੰਮ੍ਰਿਤਸਰ-ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਧਾਰਮਿਕ ਅਤੇ ਇਤਿਹਾਸਕ ਸ਼ਹਿਰ ਵਿਚ 2500 ਕਰੋੜ ਰੁਪੈ ਨਾਲ ਬਣਨ ਵਾਲੇ ਸਟੇਟ ਆਫ ਆਰਟ ਬਿਜ਼ਨਸ ਸੈਂਟਰ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਸ਼ਹਿਰ ਨੂੰ ਬਿਜ਼ਨਸ ਹਬ ਬਣਾਇਆ ਜਾਵੇਗਾ। ਸਰਕਾਰੀ ਵਿਦਿਆ ਸਾਗਰ ਮੈਂਟਲ ਹਸਪਤਾਲ ਦੀ 31: 25 ਏਕੜ ਜਮੀਨ ਤੇ ਬਣਾਏ ਜਾਣ ਵਾਲੇ ਇਸ ਬਿਜ਼ਨਸ ਸੈਂਟਰ ਨੂੰ ਛੇ ਹਿਸਿਆਂ ਵਿਚ ਵੰਡਿਆ ਗਿਆ ਹੈ।ਇਸ ਪ੍ਰੋਜੈਕਟ ਦੇ ਤਹਿਤ ਫਾਈਵ ਸਟਾਰ ਹੋਟਲ, ਵੈਡਿੰਗ ਪੈਲਸ,ਅਰਾਮਦਾਇਕ ਸ਼ਾਪਿੰਗ ਮਾਲ, ਮਲਟੀਪਲੈਕਸ, ਵਪਾਰਕ ਹੋਟਲ ਅਤੇ ਥੀਏਟਰ ਦੇ ਨਾਲ ਨਾਲ ਚੌੜੀਆਂ ਸੜਕਾਂ ਦਾ ਨਿਰਮਾਣ ਕੀਤਾ ਜਵੇਗਾ। ਸਿੰਘਾਪੁਰ ਦੀ ਕੰਪਨੀ ਜਿਰਾਂਗ ਨੇ ਇਸਦਾ ਡੀਜਾਈਨ ਤਿਆਰ ਕੀਤਾ ਹੈ। ਸੁਖਬੀਰ ਨੇ ਦਾਅਵਾ ਕੀਤਾ ਕਿ ਅਗਲੇ ਤਿੰਨ ਸਾਲਾਂ ਵਿਚ ਇਸਦਾ ਨਿਰਮਾਣ ਪੂਰਾ ਹੋ ਜਾਵੇਗਾ। ਟਾਟਾ ਕੰਪਨੀ ਨੇ ਇਸ ਮਲਟੀਪਲੈਕਸ ਦੇ ਨਿਰਮਾਣ ਲਈ 180 ਕਰੋੜ ਦੀ ਜਮੀਨ ਖ੍ਰੀਦ ਲਈ ਹੈ। ਅਗਲੇ ਕੁਝ ਮਹੀਨਿਆਂ ਵਿਚ ਬਾਕੀ ਬਚੇ ਬਲਾਕਾਂ ਦੀ ਜਮੀਨ ਵੀ ਨੀਲਾਮ ਕਰ ਦਿਤੀ ਜਾਵੇਗੀ। ਸਟੇਟ ਆਫ ਆਰਟ ਬਿਜ਼ਨਸ ਕੇਂਦਰ ਪੰਜਾਬ ਦੇ ਮੁੱਖ ਤਿਉਹਾਰਾਂ ਅਤੇ ਸਭਿਅਤਾ ਦਾ ਕੇਂਦਰ ਵੀ ਬਣੇਗਾ। ਸੀ-3 ਅਤੇ ਸੀ-6 ਏਰੀਆ ਹੋਟਲ ਨਿਰਮਾਣ ਲਈ ਰੱਖਿਆ ਗਿਆ ਹੈ। ਇਸਦੇ 60 ਫੀਸਦੀ ਖੇਤਰ ਵਿਚ ਹੋਟਲ ਅਤੇ ਬਾਕੀ ਹਿਸੇ ਵਿਚ ਸ਼ਾਪ-ਕਮ ਫਲੈਟ ਬਣਨਗੇ। ਸੀ-1, 2 ਅਤੇ 5 ਵਪਾਰ ਦੇ ਨਾਲ- ਨਾਲ ਰਿਹਾਇਸ਼ੀ ਪਲਾਟਾਂ ਦੇ ਲਈ ਵੀ ਪ੍ਰਯੋਗ ਕੀਤੇ ਜਾਣਗੇ। ਇਥੇ ਗਰੀਨ ਬਫਰ, ਸੇਵਾ ਕਾਰੀਡੋਰ ਅਤੇ ਹੋਰ ਸਥਾਨਕ ਪਹੁੰਚ ਦੇ ਰਸਤਿਆਂ ਲਈ ਨਵੀਂਆਂ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ। ਸੀ-4 ਵਿਚ ਮਾਲ ਕਮ ਮਲਟੀਪਲੈਕਸ ਬਣਾਏ ਜਾਣਗੇ। ਸੀ-3 ਵਿਚ 22 ਮੰਜਿਲਾ ਫਾਈਵ ਸਟਾਰ ਹੋਟਲ ਬਣੇਗਾ। ਜਿਸ ਵਿਚ 300 ਕਮਰੇ ਹੋਣਗੇ। ਇਹ ਹੋਟਲ ਉਤਰ ਭਾਰਤ ਦਾ ਸੱਭ ਤੋਂ ਵੱਡਾ ਹੋਟਲ ਹੋਵੇਗਾ।