ਇਸਲਾਮਾਬਾਦ- ਪਾਕਿਸਤਾਨ ਵਿਚ ਸਵਾਤ ਘਾਟੀ ਵਿਚ ਸਰਕਾਰ ਨੇ ਤਾਲਿਬਾਨ ਨਾਲ ਇਕ ਸਮਝੌਤੇ ਦੇ ਤਹਿਤ ਸ਼ਰੀਅਤ ਕਨੂੰਨ ਲਾਗੂ ਕਰ ਦਿਤਾ ਹੈ। ਸੂਬੁ ਦੀ ਸਰਕਾਰ ਦੇ ਇਕ ਮੰਤਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਕੁਝ ਸਮਾਂ ਪਹਿਲਾਂ ਹੀ ਤਾਲਿਬਾਨ ਨੇ 10 ਦਿਨਾਂ ਲਈ ਜੰਗਬੰਦੀ ਕਰਨ ਦਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਬਾਅਦ ਇਸ ਸਮਝੌਤੇ ਦਾ ਰਸਮੀ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਸਰਕਾਰ ਅਤੇ ਤਾਲਿਬਾਨ ਵਿਚਕਾਰ ਕਈ ਸਮਝੌਤੇ ਅਸਫਲ ਹੋ ਚੁਕੇ ਹਨ। ਇਸ ਦੇ ਬਾਵਜੂਦ ਪਾਕਿਸਤਾਨ ਸਰਕਾਰ ਨੇ ਇਹ ਸਮਝੌਤਾ ਕੀਤਾ। ਉਸਦਾ ਕਹਿਣਾ ਹੈ ਕਿ ਅਲਕਾਇਦਾ ਅਤੇ ਤਾਲਿਬਾਨ ਨਾਲ ਸਿਰਫ ਤਾਕਤ ਦੇ ਬਲ ਨਾਲ ਨਹੀਂ ਨਜਿਠਿਆ ਜਾ ਸਕਦਾ।
ਅਮਰੀਕਾ ਇਸ ਸਮਝੌਤੇ ਤੋਂ ਸਖਤ ਨਰਾਜ ਹੈ। ਅਮਰੀਕਾ ਦਾ ਕਹਿਣਾ ਹੈ ਕਿ ਇਸ ਨਾਲ ਤਾਲਿਬਾਨ ਸੰਗਠਨਾਂ ਨੂੰ ਦੁਬਾਰਾ ਇਕਜੁਟ ਹੋਣ ਵਿਚ ਮਦਦ ਮਿਲੇਗੀ। ਜਿਕਰਯੋਗ ਹੈ ਕਿ ਤਾਲਿਬਾਨ ਅਤੇ ਅਲਕਾਇਦਾ ਦੇ ਲੜਾਕੇ ਸਵਾਤ ਘਾਟੀ ਵਿਚ ਅਤੇ ਅਫਗਾਨਿਸਤਾਨ ਵਿਚ ਅਮਰੀਕੀ ਸੈਨਾ ਤੇ ਹਮਲੇ ਕਰ ਰਹੇ ਹਨ।
ਪਾਕਿਸਤਾਨ ਨੇ ਤਾਲਿਬਾਨ ਨਾਲ ਸ਼ਰੀਅਤ ਕਨੂੰਨ ਸਬੰਧੀ ਸਮਝੌਤਾ ਕੀਤਾ
This entry was posted in ਅੰਤਰਰਾਸ਼ਟਰੀ.